ਮੁੰਬਈ (ਬਿਊਰੋ)— 90 ਦੇ ਦਹਾਕੇ ਦੇ ਕਈ ਅਜਿਹੇ ਬਾਲ ਕਲਾਕਾਰ ਹਨ ਜਿਨ੍ਹਾਂ ਨੂੰ ਅਸੀਂ ਕਈ ਫਿਲਮਾਂ ਅਤੇ ਟੀ. ਵੀ. ਸੀਰੀਅਲਾਂ ਵਿਚ ਦੇਖਿਆ ਹੈ। ਇਹ ਬਾਲ ਕਲਾਕਾਰ ਹੁਣ ਵੱਡੇ ਹੋ ਚੁੱਕੇ ਹਨ। ਪਹਿਲਾਂ ਇਹ ਜਿੰਨੇ ਕਿਊਟ ਅਤੇ ਚੁਲਬੁਲੇ ਦਿਖਦੇ ਸਨ ਵੱਡੇ ਹੋ ਕੇ ਉਨ੍ਹੇ ਹੀ ਹੌਟ ਅਤੇ ਗਲੈਮਰਸ ਹੋ ਗਏ ਹਨ। ਇਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਤੁਹਾਡੀਆਂ ਵੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ। ਅੱਜ ਅਸੀਂ 5 ਬਾਲ ਕਲਾਕਾਰਾਂ ਬਾਰੇ ਦੱਸਣ ਜਾ ਰਹੇ ਹਨ ਜੋ ਵੱਡੇ ਹੋ ਕੇ ਕੁਝ ਇਸ ਤਰ੍ਹਾਂ ਦਿਖਦੇ ਹਨ।
ਕੁਣਾਲ ਕੇਮੂ
![Punjabi Bollywood Tadka](http://static.jagbani.com/multimedia/16_39_00226445833-ll.jpg)
'ਰਾਜਾ ਹਿੰਦੁਸਤਾਨੀ', 'ਜਖ਼ਮ' ਅਤੇ 'ਹਮ ਹੈ ਰਾਹੀ ਪਿਆਰ ਕੇ' ਵਿਚ ਬਾਲ ਕਲਾਕਾਰ ਦੀ ਭੂਮਿਕਾ ਨਿਭਾਉਣ ਵਾਲੇ ਐਕਟਰ ਕੁਣਾਲ ਕੇਮੂ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਕੁਣਾਲ ਕੇਮੂ ਆਖਰੀ ਵਾਰ ਫਿਲਮ 'ਗੋਲਮਾਲ ਅਗੇਨ' ਵਿਚ ਨਜ਼ਰ ਆਏ ਸਨ। ਉਹ ਆਪਣੀ ਧੀ ਇਨਾਇਆ ਨਾਲ ਸੋਸ਼ਲ ਮੀਡੀਆ 'ਤੇ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਤਨਵੀ ਹੇਗੜੇ
![Punjabi Bollywood Tadka](http://static.jagbani.com/multimedia/16_45_4021044585-ll.jpg)
ਜੇਕਰ ਤੁਸੀਂ 90 ਦਹਾਕੇ ਦੇ ਬੱਚੇ ਹੋ ਤਾਂ ਤੁਸੀਂ 'ਸੋਨਪਰੀÝ ਤਾਂ ਜਰੂਰ ਦੇਖਿਆ ਹੋਵੋਗੇ। ਬੱਚਿਆਂ ਦੇ ਇਸ ਮਸ਼ਹੂਰ ਸ਼ੋਅ ਵਿਚ ਸੋਨਪਰੀ ਦੀ ਫਰੂਟੀ ਕਾਫ਼ੀ ਮਸ਼ਹੂਰ ਸੀ। 26 ਸਾਲ ਦੀ ਤਨਵੀ ਹੇਗੜੇ ਹੁਣ ਕਾਫ਼ੀ ਗਲੈਮਰਸ ਦਿਖਾਈ ਦਿੰਦੀ ਹੈ।
ਅਹਿਸਾਸ ਚੰਨਾ
![Punjabi Bollywood Tadka](http://static.jagbani.com/multimedia/16_39_07693445832-ll.jpg)
'ਮਾਏ ਫਰੈਂਡ ਗਣੇਸ਼ਾ' ਅਤੇ 'ਵਾਸਤੂ ਸ਼ਾਸਤਰ' ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕਿਆਂ ਅਹਿਸਾਸ ਚੰਨਾ ਇੰਡਸਟਰੀ ਦੀ ਸਭ ਤੋਂ ਫੇਮਸ ਚਾਈਲਡ ਆਰਟਿਸਟ 'ਚ ਗਿਣੀ ਜਾਂਦੀ ਹੈ। ਉਂਝ ਹੁਣ ਅਹਿਸਾਸ ਕਾਫ਼ੀ ਵੱਡੀ ਹੋ ਗਈ ਹੈ ਅਤੇ ਉਹ ਬਹੁਤ ਹੀ ਖੂਬਸੂਰਤ ਦਿਖਾਈ ਦਿੰਦੀ ਹੈ।
ਅਵੀਕਾ ਗੌਰ
![Punjabi Bollywood Tadka](http://static.jagbani.com/multimedia/16_41_17498445836-ll.jpg)
ਟੀ. ਵੀ. ਸੀਰੀਅਲ ਦੀ ਸਭ ਤੋਂ ਛੋਟੀ ਨੂੰਹ ਦੇ ਰੂਪ 'ਚ ਕਦਮ ਰੱਖਣ ਵਾਲੀ ਅਵੀਕਾ ਗੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਲਰਸ ਦੇ ਸੀਰੀਅਲ 'ਬਾਲਿਕਾ ਵਧੂ' ਨਾਲ ਕੀਤੀ। ਉਨ੍ਹਾਂ ਨੂੰ ਆਨੰਦੀ ਦੇ ਰੂਪ ਵਿਚ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਅਵਿਕਾ ਇਸ ਤੋਂ ਬਾਅਦ ਸੀਰੀਅਲ 'ਸਸੂਰਾਲ ਸਿਮਰ ਕਾ' 'ਚ ਰੋਲੀ ਦੇ ਕਿਰਦਾਰ ਵਿਚ ਨਜ਼ਰ ਆਈ।
ਕਿੰਸ਼ੁਕ ਵੈਦਯ
![Punjabi Bollywood Tadka](http://static.jagbani.com/multimedia/16_39_26891445835-ll.jpg)
ਟੀ. ਵੀ. ਸੀਰੀਅਲ 'ਸ਼ਾਕਾਲਾਕਾ ਬੂਮ ਬੂਮ' ਨਾਲ ਆਪਣੀ ਪਹਿਚਾਣ ਬਣਾਉਣ ਵਾਲੇ ਕਿੰਸ਼ੁਕ ਵੈਦਯ ਹੁਣ ਬਹੁਤ ਹੀ ਹੈਂਡਸਮ ਹੋ ਗਏ ਹਨ। ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ 'ਏਕ ਰਿਸ਼ਤਾ ਸਾਂਝੇਦਾਰੀ ਕਾ' 'ਚ ਕੰਮ ਕਰ ਰਹੇ ਹਨ।