FacebookTwitterg+Mail

'ਕਲੰਕ' 'ਚ ਕੁਣਾਲ ਖੇਮੂ ਦੀ ਐਂਟਰੀ, ਹੋਵੇਗਾ ਅਹਿਮ ਕਿਰਦਾਰ

kunal khemu
30 April, 2018 07:32:20 PM

ਮੁੰਬਈ (ਬਿਊਰੋ)— ਮਲਟੀ ਸਟਾਰਰ ਫਿਲਮ 'ਕਲੰਕ' 'ਚ ਨਵਾਬ ਫੈਮਿਲੀ ਦੇ ਅਭਿਨੇਤਾ ਦੀ ਐਂਟਰੀ ਹੋ ਚੁੱਕੀ ਹੈ। ਜੀ ਹਾਂ, ਆਲੀਆ ਭੱਟ, ਵਰੁਣ ਧਵਨ, ਸੋਨਾਕਸ਼ੀ ਸਿਨਹਾ, ਆਦਿਤਿਆ ਰਾਓ ਕਪੂਰ, ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਸਟਾਰਰ ਫਿਲਮ 'ਚ ਹੁਣ ਕੁਣਾਲ ਖੇਮੂ ਵੀ ਨਜ਼ਰ ਆਉਣਗੇ। ਸੂਤਰਾਂ ਮੁਤਾਬਕ ਕੁਣਾਲ ਖੇਮੂ 'ਕਲੰਕ' ਦਾ ਹਿੱਸਾ ਹੈ। ਫਿਲਮ ਨਿਰਮਾਤਾ ਵਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਪਰ ਫਿਲਮ 'ਚ ਉਸਦਾ ਅਹਿਮ ਕਿਰਦਾਰ ਹੈ।

Punjabi Bollywood Tadka
ਜਾਣਕਾਰੀ ਮੁਤਾਬਕ ਫਿਲਮ ਨਿਰਦੇਸ਼ਕ ਅਭਿਸ਼ੇਕ ਨੂੰ ਲਗਦਾ ਹੈ ਕਿ ਕੁਣਾਲ 'ਚ ਬਹੁਤ ਟੈਲੇਂਟ ਹੈ। ਉਸਨੇ ਕਈ ਸੀਨ ਸ਼ੂਟ ਕਰ ਲਏ ਹਨ, ਜਿਸਨੂੰ ਫਿਲਮ ਮੇਕਰਜ਼ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਇੱਥੇ ਤੱਕ ਕਿ ਕੁਣਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਕਨਫਰਮ ਕਰ ਦਿੱਤਾ ਕਿ ਉਹ ਫਿਲਮ ਦਾ ਹਿੱਸਾ ਹੈ ਪਰ ਇਸ ਗੱਲ ਨੂੰ ਅਜੇ ਜ਼ਿਆਦਾ ਉਛਾਲਿਆ ਨਹੀਂ ਜਾ ਰਿਹਾ। ਫਿਲਮ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ, ਸਾਜ਼ਿਦ ਨਾਡਿਆਡਵਾਲਾ ਅਤੇ ਫਾਕਸ ਸਟੂਡਿਊ ਮਿਲ ਕੇ ਪ੍ਰੋਡਿਊ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।


Tags: Kunal Khemu Kalank Abhishek Verman Varun Dhawan Alia Bhatt Bollywood Actor

Edited By

Kapil Kumar

Kapil Kumar is News Editor at Jagbani.