FacebookTwitterg+Mail

'ਕਲਯੁੱਗ' ਨਾਲ ਕੁਣਾਲ ਨੇ ਬਣਾਈ ਪਛਾਣ, ਅੱਜ ਇੰਡਸਟਰੀ ਦੇ ਸਭ ਤੋਂ ਅਮੀਰ ਘਰਾਣੇ ਦਾ ਹੈ ਜਵਾਈ

kunal khemu and soha ali khan
25 May, 2018 03:08:46 PM

ਮੁੰਬਈ(ਬਿਊਰੋ)— ਕੁਣਾਲ ਖੇਮੂ ਅੱਜ ਵੀ ਫਿਲਮਾਂ 'ਚ ਸਰਗਰਮ ਹਨ ਪਰ ਉਨ੍ਹਾਂ ਦੇ ਖਾਤੇ 'ਚ ਮਲਟੀ ਸਟਾਰਰ ਫਿਲਮਾਂ ਹੀ ਆਉਂਦੀਆਂ ਹਨ। ਕੁਣਾਲ ਖੇਮੂ ਨੂੰ ਉਸ ਸਮੇਂ ਪਛਾਣ ਮਿਲੀ ਸੀ, ਜਦੋਂ ਉਨ੍ਹਾਂ ਨੇ ਆਮਿਰ ਖਾਨ ਨਾਲ 'ਰਾਜਾ ਹਿੰਦੂਸਤਾਨੀ' 'ਚ ਕੰਮ ਕੀਤਾ ਸੀ। ਉਸ ਸਮੇਂ ਕੁਣਾਲ ਦੀ ਉਮਰ 13 ਸਾਲ ਦੀ ਸੀ। ਚਾਈਲਡ ਆਰਟਿਸਟ ਦੇ ਤੌਰ 'ਤੇ ਕੁਣਾਲ ਨੇ ਖੂਬ ਨਾਂ ਕਮਾਇਆ ਸੀ। ਕੁਣਾਲ ਖੇਮੂ ਨੇ ਸਾਲ 1993 'ਚ ਮਹੇਸ਼ ਭੱਟ ਦੀ ਫਿਲਮ 'ਸਰ' ਨਾਲ ਡੈਬਿਊ ਕੀਤਾ ਸੀ।
Punjabi Bollywood Tadka
ਇਸ ਤੋਂ ਬਾਅਦ ਉਹ 'ਹਮ ਹੈਂ ਰਾਹੀ ਪਿਆਰ ਕੇ' 'ਚ ਆਮਿਰ ਖਾਨ ਨਾਲ ਨਜ਼ਰ ਆਏ ਸਨ। ਕੁਣਾਲ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਕੁਣਾਲ ਨੇ 'ਜ਼ਖਮ', 'ਭਾਈ' ਤੇ 'ਦੁਸ਼ਮਨ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰਕੇ ਬਾਲੀਵੁੱਡ 'ਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ। 'ਰਾਜਾ ਹਿੰਦੂਸਤਾਨੀ' 'ਚ ਤਾਂ ਕੁਣਾਲ ਨੇ ਆਮਿਰ ਕਾਨ ਨੂੰ ਵੀ ਟੱਕਰ ਦਿੱਤੀ ਸੀ।
Punjabi Bollywood Tadka
ਇਸ ਤੋਂ ਬਾਅਦ 'ਜ਼ਖਮ' 'ਚ ਉਹ ਇਕਦਮ ਵੱਖਰੇ ਲੁੱਕ 'ਚ ਨਜ਼ਰ ਆਏ ਤੇ ਅੱਗੇ ਨਿਕਲ ਗਏ। ਇਸ ਫਿਲਮ 'ਚ ਉਨ੍ਹਾਂ ਨੇ ਅਜੇ ਦੇਵਗਨ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਕਿਰਦਾਰ ਦੀ ਗੰਭੀਰਤਾਤੇ ਦੁੱਖ ਨੂੰ ਜਿਸ ਤਰ੍ਹਾਂ ਉਨ੍ਹਾਂ ਨੇ ਪਰਦੇ 'ਚ ਉਤਾਰਿਆ ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
Punjabi Bollywood Tadka
ਇਸ ਤੋਂ ਬਾਅਦ ਕੁਣਾਲ ਖੇਮੂ ਨੇ ਫਿਲਮਾਂ ਤੋਂ ਬ੍ਰੇਕ ਲੈ ਲਿਆ ਤੇ ਫਿਲਮ 7-8 ਸਾਲ ਬਾਅਦ ਸਾਲ 2005 'ਚ ਹੀਰੋ ਬਣ ਕੇ ਪਰਤੇ। ਮੇਕਰ ਮੋਹਿਤ ਸੂਰੀ ਨੇ ਕੁਣਾਲ ਨੂੰ ਆਪਣੀ ਫਿਲਮ 'ਕਲਯੁੱਗ' 'ਚ ਲਾਂਚ ਕੀਤਾ। ਇਹ ਕਮਬੈਕ ਫਿਲਮ ਕਾਫੀ ਜ਼ਬਰਦਸਤ ਰਹੀ। ਫਿਲਮ 'ਚ ਕੁਣਾਲ ਦੀ ਪੇਸ਼ਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਪਰ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਕਰ ਸਕੀ।
Punjabi Bollywood Tadka
ਗੰਭੀਰ ਕਿਰਦਾਰਾਂ ਤੋਂ ਇਲਾਵਾ ਕੁਣਾਲ ਖੇਮੂ ਨੇ ਕਈ ਕਾਮੇਡੀ ਫਿਲਮਾਂ 'ਚ ਵੀ ਹਥ ਅਜਮਾਇਆ। 'ਗੋਲਮਾਲ ਸੀਰੀਜ਼', 'ਗੋ ਗੋਆ ਗੋਨ', 'ਢੋਲ', 'ਜੈ ਵੀਰੂ' ਵਰਗੀਆਂ ਫਿਲਮਾਂ 'ਚ ਕਾਮੇਡੀ ਦਾ ਟੈਲੇਂਟ ਦਿਖਾਇਆ। ਇੰਨੀ ਦਿਨੀਂ ਕੁਣਾਲ ਆਪਣੀ ਆਉਣ ਵਾਲੀ ਫਿਲਮ 'ਕਲੰਕ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। 
Punjabi Bollywood Tadka
ਦੱਸਣਯੋਗ ਹੈ ਕਿ ਕੁਣਾਲ ਖੇਮੂ ਨੇ ਸਾਲ 2015 'ਚ ਪਟੌਦੀ ਪ੍ਰਿੰਸੇਸ ਸੋਹਾ ਅਲੀ ਖਾਨ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਕੁਣਾਲ ਤੇ ਸੋਹਾ ਦੀ ਪਹਿਲੀ ਮੁਲਾਕਾਤ ਫਿਲਮ 'ਢੁੰਡਤੇ ਰਹਿ ਜਾਓਗੇ' ਦੇ ਸੈੱਟ 'ਤੇ ਹੋਈ ਸੀ। ਸ਼ੁਰੂਆਤ ਦੋਸਤੀ ਤੋਂ ਹੋਈ, ਜੋ ਹੋਲੀ-ਹੋਲੀ ਪਿਆਰ 'ਚ ਬਦਲ ਗਈ। ਦੋਵੇਂ ਇਕ-ਦੂਜੇ ਦੇ ਕਰੀਬ ਆਏ ਤੇ ਫਿਰ ਰਿਲੇਸ਼ਨਸ਼ਿਪ 'ਚ ਰਹਿਣ ਦਾ ਫੈਸਲਾ ਕੀਤਾ।
Punjabi Bollywood Tadka
ਦੋਵਾਂ ਦੀ ਇਕ ਪਿਆਰੀ ਜਿਹੀ ਬੇਟੀ ਹੈ, ਜਿਸ ਦਾ ਨਾਂ ਇਨਾਇਆ ਹੈ। ਸੋਹਾ ਅਕਸਰ ਹੀ ਧੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kunal KhemuHappy BirthdaySoha Ali KhanInaaya Naumi KemmuAamir KhanRaja HindustaniDhoondte Reh JaaogeJai VeeruGo Goa Gone

Edited By

Sunita

Sunita is News Editor at Jagbani.