FacebookTwitterg+Mail

ਕੁਣਾਲ ਖੇਮੂ ਨੇ ਸੰਨੀ ਨੂੰ ਤੋਹਫੇ 'ਚ ਦਿੱਤਾ ਖਾਸ ਲੋਕੇਟ

kunal khemu gives a special gift to sunny hindustani on indian idol season 11
28 January, 2020 02:18:30 PM

ਮੁੰਬਈ (ਬਿਊਰੋ) — ਸੰਨੀ ਹਿੰਦੁਸਤਾਨੀ 'ਇੰਡੀਆ ਆਈਡਲ 11' ਦੇ ਉਨ੍ਹਾਂ ਮੁਕਾਬਲੇਬਾਜ਼ 'ਚੋਂ ਇਕ ਹੈ, ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। 'ਇੰਡੀਆ ਆਈਡਲ' ਦੇ ਜੱਜਾਂ ਤੋਂ ਲੈ ਕੇ ਸ਼ੋਅ 'ਚ ਆਉਣ ਵਾਲੇ ਮਹਿਮਾਨਾਂ ਤੱਕ, ਸਾਰੇ ਸੰਨੀ ਦੀ ਦਿਲ ਛੂਹ ਲੈਣ ਵਾਲੀ ਆਵਾਜ਼ ਦੀ ਤਾਰੀਫ ਕਰਦੇ ਨਹੀਂ ਥੱਕਦੇ। ਇਸ ਹਫਤੇ ਫਿਲਮ 'ਮਲੰਗ' ਦੀ ਟੀਮ ਆਨਿਲ ਕਪੂਰ, ਆਦਿਤਿਆ ਰਾਏ ਕਪੂਰ, ਦਿਸ਼ਾ ਪਟਾਨੀ ਤੇ ਕੁਣਾਲ ਖੇਮੂ ਆਪਣੀ ਆਗਾਮੀ ਫਿਲਮ ਨੂੰ ਪ੍ਰਮੋਟ ਕਰਨ 'ਇੰਡੀਆ ਆਈਡਲ' ਦੇ ਸੈੱਟ 'ਤੇ ਪਹੁੰਚੇ ਸਨ।
Punjabi Bollywood Tadka
ਸੰਨੀ ਦਾ ਗੀਤ ਸੁਣ ਕੇ ਸਿਤਾਰੇ ਹੋਏ ਪ੍ਰਭਾਵਿਤ
ਸੰਨੀ ਹਿੰਦੁਸਤਾਨੀ ਨੇ ਇਸ ਮੌਕੇ 'ਤੇ 'ਜਿਯਾ ਧੜਕ ਧੜਕ ਜਾਏ' ਗੀਤ 'ਤੇ ਇਕ ਸ਼ਾਨਦਾਰ ਪਰਫਾਰਮੈਂਸ ਦਿੱਤੀ। ਸੰਨੀ ਦੀ ਪਰਫਾਰਮੈਂਸ ਦੇਖ ਕੇ ਕੁਣਾਲ ਵੀ ਪੁਰਾਣੀਆਂ ਯਾਦਾਂ 'ਚ ਗੁਆਚ ਗਏ ਤੇ ਉਨ੍ਹਾਂ ਨੇ ਦੱਸਿਆ ਕਿ ਫਿਲਮ 'ਕਲਯੁੱਗ' ਹਮੇਸ਼ਾ ਉਸ ਲਈ ਖਾਸ ਰਹੇਗੀ। ਇੰਨਾ ਹੀ ਨਹੀਂ ਸੰਨੀ ਦੀ ਪਰਫਾਰਮੈਂਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸੰਨੀ ਨੂੰ ਦੇਵੀ ਦੀ ਮੂਰਤੀ ਵਾਲਾ ਇਕ ਲੋਕੇਟ ਵੀ ਤੋਹਫੇ 'ਚ ਦਿੱਤਾ ਤੇ ਕਿਹਾ, ''ਮਾਂ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਰਹੇ।''
Punjabi Bollywood Tadka
ਕੁਣਾਲ ਖੇਮੂ ਨੇ ਦਿੱਤਾ ਤੋਹਫਾ
ਕੁਣਾਲ ਖੇਮੂ ਨੇ ਕਿਹਾ, ''ਤੁਹਾਨੂੰ ਮਾਂ ਸਰਸਵਤੀ ਨੇ ਇਕ ਪਿਆਰੀ ਆਵਾਜ਼ ਦਾ ਆਸ਼ੀਰਵਾਦ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਮਾਂ ਲਕਸ਼ਮੀ ਵੀ ਸਦਾ ਤੁਹਾਡੇ ਨਾਲ ਰਹੇ। ਇਸੇ ਲਈ ਮੈਂ ਤੁਹਾਨੂੰ ਮਾਂ ਲਕਸ਼ਮੀ ਦਾ ਇਹ ਲੋਕੇਟ ਦਿੱਤਾ ਹੈ। ਮੇਰੀ ਦੁਆ ਹੈ ਕਿ ਇਸ ਮੰਚ ਤੋਂ ਤੁਸੀਂ ਬੁਲੰਦੀਆਂ ਨੂੰ ਹਾਸਲ ਕਰੋ।'' ਉਥੇ ਹੀ ਨੇਹਾ ਕੱਕੜ ਨੇ ਕਿਹਾ, ''ਇਹ ਗੀਤ ਮੇਰੇ ਪਸੰਦੀਦਾ ਗੀਤਾਂ 'ਚੋਂ ਇਕ ਹੈ। ਇਸ ਗੀਤ ਨੂੰ ਲੈ ਕੇ ਮੈਨੂੰ ਸੰਨੀ ਤੋਂ ਬਹੁਤ ਉਮੀਦਾਂ ਸਨ ਤੇ ਆਪਣੇ ਇਸ ਗੀਤ ਨਾਲ ਪੂਰਾ ਨਿਆ ਕੀਤਾ ਹੈ। ਜਿਵੇਂ ਤਰ੍ਹਾਂ ਸੰਨੀ ਨੇ ਇਸ ਗੀਤ ਦੇ ਸੁਰ ਲਾਏ, ਉਹ ਅਦਭੁੱਤ ਹਨ।'' ਇਸ ਸ਼ੋਅ 'ਚ ਅੱਗੇ ਦਿਸ਼ਾ ਨੇ ਕਿਹਾ, ''ਸੰਨੀ ਦੀ ਆਵਾਜ਼ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਕੈਲਾਸ਼ ਖੇਰ ਦੀ ਯਾਦ ਆ ਗਈ। ਇੰਨੇ ਵੱਡੇ ਗਾਇਕ ਨਾਲ ਆਪਣੀ ਤੁਲਨਾ ਹੁੰਦੀ ਦੇਖ ਕੇ ਸੰਨੀ ਨੂੰ ਵੀ ਬੇਹੱਦ ਖੁਸ਼ੀ ਹੋਈ।


Tags: Kunal KhemuSpecial GiftMaa SaraswathiSunny HindustaniIndian Idol Season 11MalangAnil KapoorAditya Roy KapoorDisha PataniKunal Khemu

About The Author

sunita

sunita is content editor at Punjab Kesari