FacebookTwitterg+Mail

'ਹਮ ਸਾਥ ਸਾਥ ਹੈਂ' ਦੀ ਇਸ ਅਦਾਕਾਰਾ ਨੂੰ ਜਾਨੋਂ ਮਾਰਨ ਦੀ ਮਿਲ ਰਹੀ ਹੈ ਧਮਕੀ, ਸਲਮਾਨ ਨਾਲ ਖਾਸ ਸੰਬੰਧ

kunickaa sadanand lall
10 April, 2018 03:40:01 PM

ਮੁੰਬਈ(ਬਿਊਰੋ)— ਫਿਲਮ 'ਹਮ ਸਾਥ-ਸਾਥ ਹੈਂ' 'ਚ ਸਲਮਾਨ ਖਾਨ ਦੀ ਸਹਿ-ਅਦਾਕਾਰਾ ਰਹੀ ਕੁਨਿਕਾ ਸਦਾਨੰਦ ਲਾਲ ਨੂੰ ਕਈ ਦਿਨਾਂ ਤੋਂ ਜਾਨੋਂ ਮਾਰਨ ਦੀ ਧਮਕੀ ਅਤੇ ਅਸ਼ਲੀਲ ਮੈਸੇਜ ਮਿਲ ਰਹੇ ਹਨ। ਅਦਾਕਾਰਾ ਨੇ ਇਸ ਪਿੱਛੇ ਬਿਸ਼ਨੋਈ ਸਮਾਜ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਆਖਿਰ 'ਚ ਧਮਕੀਆਂ ਤੋਂ ਤੰਗ ਆ ਕੇ ਉਨ੍ਹਾਂ ਨੇ ਬਿਸ਼ਨੋਈ ਸਮਾਜ ਵਿਰੁੱਧ ਮੁੰਬਈ ਦੇ ਓਸ਼ੀਵਾਰਾ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।

Punjabi Bollywood Tadka

ਇਹ ਸਾਰਾ ਵਿਵਾਦ ਅਦਾਕਾਰਾ ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਬਿਸ਼ਨੋਈ ਸਮਾਜ ਵਿਰੁੱਧ ਬਿਆਨ ਦੇਣ ਤੋਂ ਬਾਅਦ ਸ਼ੁਰੂ ਹੋਇਆ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਬਿਸ਼ਨੋਈ ਸਮਾਜ ਖੁਦ ਸ਼ਿਕਾਰ ਕਰਦਾ ਹੈ।

ਕੁਨਿਕਾ ਨੇ ਕਿਹਾ, ''ਇਕ ਟੀ. ਵੀ. ਸ਼ੋਅ 'ਚ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਤੇ ਡਿਬੇਟ ਹੋ ਰਹੀ ਸੀ, ਜਿਸ 'ਚ ਮੈਂ ਕਿਹਾ ਸੀ ਕਿ ਸਲਮਾਨ ਨੂੰ ਸਜ਼ਾ ਦਿਵਾਉਣ ਦੀ ਜਗ੍ਹਾ ਬਿਸ਼ਨੋਈ ਸਮਾਜ ਨੂੰ ਉਨ੍ਹਾਂ ਨੂੰ (ਸਲਮਾਨ) ਇਕ ਉਦਾਹਰਨ ਵਜੋਂ ਲੈਣਾ ਚਾਹੀਦਾ ਹੈ ਅਤੇ ਸਲਮਾਨ ਦੀ ਜ਼ਮਾਨਤ ਦਾ ਵਿਰੋਧ ਨਹੀਂ ਕਰਨਾ ਚਾਹੀਦਾ।

Punjabi Bollywood Tadka

ਉਹ ਅੱਗੇ ਕਹਿੰਦੀ ਹੈ, ''ਬਿਸ਼ਨੋਈ ਸਮਾਜ ਨੂੰ ਸਲਮਾਨ ਤੋਂ ਆਪਣੀ ਕੰਮਿਊਨਿਟੀ ਲਈ ਕੰਮ ਕਰਵਾਉਣਾ ਚਾਹੀਦਾ ਹੈ, ਜਿਵੇਂ ਕਾਲੇ ਹਿਰਨਾਂ ਨੂੰ ਪਾਲਣਾ, ਜੰਗਲ ਨੂੰ ਗੋਲ ਲੈਣਾ ਆਦਿ। ਬਿਸ਼ਨੋਈ ਸਮਾਜ ਖੁਦ ਸ਼ਿਕਾਰ ਕਰਦਾ ਹੈ।

ਇਹ ਠੀਕ ਉਸੇ ਤਰ੍ਹਾਂ ਹੈ, ਜਿਵੇਂ ਇਕ ਮਾਂਸਾਹਾਰੀ ਸਮਾਜ 'ਚ ਸ਼ਾਕਾਹਾਰੀ ਲੋਕ ਹੁੰਦੇ ਹਨ। ਕੁਨਿਕਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰੇ ਫੋਨ ਆਉਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸੰਤੋਸ਼ ਬਿਸ਼ਨੋਈ ਨਾਂ ਦੇ ਵਿਅਕਤੀ ਨੇ ਫੋਨ ਕੀਤਾ ਅਤੇ ਮੈਨੂੰ ਆਪਣੇ ਬਿਆਨ 'ਤੇ ਮੁਆਫੀ ਮੰਗਣ ਲਈ ਕਿਹਾ।

Punjabi Bollywood Tadka

ਮੈਂ ਉਸ ਦੀ ਗੱਲ ਮੰਨ ਲਈ ਕਿਉਂਕਿ ਮੇਰੇ ਕੋਲ੍ਹ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਬਿਸ਼ਨੋਈ ਮਾਂਸਾਹਾਰੀ ਹੁੰਦੇ ਹਨ ਪਰ ਇਸ ਤੋਂ ਬਾਅਦ ਵੀ ਧਮਕੀ ਭਰੇ ਫੋਨ ਨਹੀਂ ਰੁੱਕੇ।

ਕੁਨਿਕਾ ਨੂੰ ਫੇਸਬੁੱਕ 'ਤੇ ਵੀ ਧਮਕੀ ਭਰੇ ਮੈਸੇਜ ਆÎਉਣ ਲੱਗੇ, ਇੰਨਾ ਸਭ ਹੋਣ ਦੇ ਬਾਵਜੂਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਆਪਣੇ ਬਿਆਨ 'ਤੇ ਮੁਆਫੀ ਮੰਗੀ, ਜਿਸ ਤੋਂ ਬਾਅਦ ਵੀ ਅਜਿਹੇ ਕਾਲਸ ਦਾ ਸਿਲਸਿਲਾ ਰੁੱਕਿਆ ਨਹੀਂ।

Punjabi Bollywood Tadka

ਆਖਿਰ 'ਚ ਉਹ ਪੁਲਸ ਕੋਲ੍ਹ ਸ਼ਿਕਾਇਤ ਦਰਜ ਕਰਾਉਣ ਪੁੱਜੀ। ਇਸ ਵਿਚਕਾਰ ਬਿਸ਼ਨੋਈ ਸਮਾਜ ਵਲੋਂ ਵੀ ਕੁਨਿਕਾ ਵਿਰੁੱਧ ਪੁਲਸ 'ਚ ਸ਼ਿਕਾਇਤ ਦਰਜ ਕਰਾਉਣ ਦੀ ਖਬਰ ਹੈ।


Tags: Kunickaa Sadanand LallHum Saath Saath HainSalman KhanBishnoi SamajBollywood Celebrity

Edited By

Chanda Verma

Chanda Verma is News Editor at Jagbani.