FacebookTwitterg+Mail

ਗਿਆਨਪੀਠ ਐਵਾਰਡ ਨਾਲ ਸਨਮਾਨਿਤ ਕਵੀ ਕੁੰਵਰ ਨਾਰਾਇਣ ਦਾ ਦਿਹਾਂਤ

kunwar narayan dead
16 November, 2017 08:22:06 AM

ਨਵੀਂ ਦਿੱਲੀ(ਬਿਊਰੋ)— ਹਿੰਦੀ ਦੇ ਸੀਨੀਅਰ ਕਵੀ ਅਤੇ ਗਿਆਨਪੀਠ ਐਵਾਰਡ ਨਾਲ ਸਨਮਾਨਿਤ ਕੁੰਵਰ ਨਾਰਾਇਣ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਕੁੰਵਰ ਨਾਰਾਇਣ ਦਾ ਅੱਜ ਸਵੇਰੇ ਦਿਹਾਂਤ ਹੋਇਆ। ਬੀਤੀ ਚਾਰ ਜੁਲਾਈ ਨੂੰ ਬ੍ਰੇਨ ਡੈਮੇਜ ਦੇ ਬਾਅਦ ਉਹ ਕੋਮਾ 'ਚ ਚਲੇ ਗਏ ਸਨ ਤੇ ਕਾਫੀ ਸਮੇਂ ਲਈ  ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਰੱਖਿਆ ਗਿਆ ਸੀ। ਉਨ੍ਹਾਂ ਦਾ ਦਿਹਾਂਤ ਅੱਜ ਉਨ੍ਹਾਂ ਦੇ ਘਰ 'ਚ ਹੀ ਹੋਇਆ। Punjabi Bollywood Tadka
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ 'ਚ ਕੀਤਾ ਜਾਏਗਾ। ਕੁੰਵਰ ਨਾਰਾਇਣ ਦਾ ਜਨਮ 9 ਸਤੰਬਰ 1927 ਨੂੰ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ 'ਚ ਹੋਇਆ। ਉਨ੍ਹਾਂ ਨੇ ਕਵਿਤਾ ਦੇ ਇਲਾਵਾ ਕਹਾਣੀ ਅਤੇ ਆਲੋਚਨਾ ਵਿਧਾਵਾਂ 'ਤੇ ਲਿਖਿਆ। ਉਸ ਦੇ ਕਵਿਤਾ ਸੰਗ੍ਰਹਿ 'ਚ ਚੱਕਰਵਿਊ, ਪਰਿਵੇਸ਼ : ਹਮ ਤੁਮ, ਆਤਮਜਯੀ, ਕੋਈ ਦੂਜਾ ਨਹੀਂ, ਇਨ੍ਹੀਂ ਦਿਨੀਂ, ਵਾਜਸ਼ਵਾ ਦੇ ਬਹਾਨੇ, ਹਾਸ਼ੀਏ ਕਾ ਗਵਾਹ ਪ੍ਰਮੁੱਖ ਹੈ। ਅਗੇਯ ਵਲੋਂ ਸੰਪਾਦਿਤ 'ਤੀਸਰਾ ਸਪਤਕ' ਦੇ ਕਵੀਆਂ 'ਚ ਕੁੰਵਰ ਵੀ ਸ਼ਾਮਲ ਸਨ।


Tags: Kunwar NarayanDeathShatranj ke KhilaadiHindi poet Satyajit RayLucknowਕੁੰਵਰ ਨਾਰਾਇਣ