FacebookTwitterg+Mail

Movie Review : ਸਿਨੇਮਾਘਰਾਂ ਤਕ ਦਰਸ਼ਕ ਇਕੱਠੇ ਕਰਨ 'ਚ ਅਸਫਲ ਰਹੀ ਫਿਲਮ 'ਕੁੜਮਾਈਆਂ'

kurmaiyan
17 September, 2018 01:32:18 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਕੁੜਮਾਈਆਂ' 14 ਸਤੰਬਰ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਹੈ। ਇਸ ਫਿਲਮ 'ਚ ਹਰਜੀਤ ਹਰਮਨ, ਜਪਜੀ ਖਹਿਰਾ, ਵੀਤ ਬਲਜੀਤ, ਨਿਰਮਲ ਜੋਸ਼ੀ, ਅਨੀਤਾ ਦੇਵਗਨ, ਹਰਬੀ ਸੰਘਾ, ਪਰਮਿੰਦਰ ਗਿੱਲ, ਹੌਬੀ ਧਾਲੀਵਾਲ, ਰਾਖੀ ਹੁੰਦਲ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ 'ਚ ਹਨ। ਹਾਸਿਆਂ ਨਾਲ ਭਰਪੂਰ ਫਿਲਮ ਦਾ ਨਿਰਦੇਸ਼ਨ ਮਨਜੀਤ ਟੋਨੀ ਅਤੇ ਗੁਰਮੀਤ ਸਾਜਨ ਵਲੋਂ ਕੀਤਾ ਗਿਆ, ਜਦਕਿ ਕਹਾਣੀ ਮਨਜੀਤ ਟੋਨੀ ਨੇ ਲਿਖੀ ਹੈ। ਫਿਲਮ ਨੂੰ ਗੁਰਮੇਲ ਬਰਾੜ ਅਤੇ ਗੁਰਮੀਤ ਸਾਜਨ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਫਿਲਮ ਦੀ ਕਹਾਣੀ 80-90 ਦੇ ਦਹਾਕੇ ਦੀ ਦਰਸਾਈ ਗਈ ਹੈ, ਜਿਸ 'ਚ ਤੁਹਾਨੂੰ ਪ੍ਰੇਮ ਕਹਾਣੀ ਤੋਂ ਇਲਾਵਾ ਵਿਆਹ ਦੇ ਮਾਹੌਲ ਨੂੰ ਸ਼ਾਨਦਾਰ ਅੰਦਾਜ਼ 'ਚ ਦਿਖਾਇਆ ਗਿਆ ਹੈ। ਫਿਲਮ 'ਚ ਪ੍ਰੇਮ ਕਹਾਣੀ ਤੇ ਵਿਆਹ 'ਚ ਪੈਂਦੇ ਪੁਆੜਿਆਂ ਨੂੰ ਦਿਖਾਇਆ ਗਿਆ ਹੈ। ਹਰਜੀਤ ਹਰਮਨ, ਜੋ ਕਿ ਲੀਡ ਐਕਟਰ ਹਨ, ਉਨ੍ਹਾਂ ਦਾ ਵਿਆਹ ਰੱਖਿਆ ਜਾਂਦਾ ਹੈ, ਜਿਸ ਤੋਂ ਉਹ ਇਨਕਾਰ ਕਰ ਦਿੰਦੇ ਹਨ। ਫਿਰ ਉਨ੍ਹਾਂ ਨੂੰ ਬਾਅਦ 'ਚ ਪਤਾ ਚੱਲਦਾ ਹੈ ਕਿ ਜਪਜੀ ਖਹਿਰਾ ਉਹੀ ਕੁੜੀ ਹੈ, ਜਿਸ ਨਾਲ ਉਨ੍ਹਾਂ ਦਾ ਵਿਆਹ ਹੋਣਾ ਸੀ ਤੇ ਉਹ ਉਸ ਨੂੰ ਪਿਆਰ ਵੀ ਕਰਦੇ ਹਨ। ਇਸ ਤੋਂ ਇਲਾਵਾ ਫਿਲਮ ਪੂਰੀ ਤਰ੍ਹਾਂ ਪਾਰਿਵਾਰਕ ਹੈ ਤੇ ਦਰਸ਼ਕਾਂ ਨੂੰ ਸੱਭਿਆਚਾਰ ਨਾਲ ਜੋੜਦੀ ਹੈ।

ਫਿਲਮ ਛੋਟੇ ਬਜਟ ਅਤੇ ਘੱਟ ਪ੍ਰਮੋਸ਼ਨ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਲੈ ਕੇ ਜਾਣ 'ਚ ਅਸਫਲ ਰਹੀ। ਫਿਲਮ 'ਚ ਚੰਗੇ ਡਾਇਲਾਗ ਸਹੀ ਸਨ ਪਰ ਐਂਟਰਟੇਨਿੰਗ ਘੱਟ ਸੀ। ਫਿਲਮ ਦਾ ਜ਼ਿਆਦਾ ਫੋਕਸ ਕਹਾਣੀ ਨੂੰ ਖਤਮ ਕਰਨ 'ਚ ਰਿਹਾ। ਫਿਲਮ 'ਚ ਕੁਝ ਐਲੀਮੇਂਟਸ ਦੀ ਵੀ ਕਮੀ ਸੀ।


Tags: Harjit Harman Japji Khaira Kurmaiyan Gurmeet SaajanManjeet Singh Tony Punjabi Film

Edited By

Kapil Kumar

Kapil Kumar is News Editor at Jagbani.