ਮੁੰਬਈ(ਬਿਊਰੋ)— ਹਾਲ ਹੀ 'ਚ ਟੀ. ਵੀ. ਐਕਟਰ ਕੁਸ਼ਾਲ ਟੰਡਨ ਨੇ ਟਵਿਟਰ 'ਤੇ ਅਦਾਕਾਰ ਜਤਿੰਦਰ ਦੀ ਬੇਟੀ ਏਕਤਾ ਕਪੂਰ ਦੇ ਸ਼ੋਅ 'ਨਾਗਿਨ' ਦਾ ਮਖੌਲ ਬਣਾਇਆ। ਇਹ ਗੱਲ ਏਕਤਾ ਨੂੰ ਚੰਗੀ ਨਹੀਂ ਲੱਗੀ ਤੇ ਉਨ੍ਹਾਂ ਨੇ ਕੁਸ਼ਾਲ ਦੀ ਐਕਟਿੰਗ ਸਕਿਲਸ 'ਤੇ ਹੀ ਸਵਾਲ ਉਠਾ ਦਿੱਤੇ। ਅਸਲ 'ਚ 'ਯੇ ਹੈਂ ਮੁਹੱਬਤੇ' ਦੀ ਸ਼ਗੁਨ ਭਾਵ ਅਨੀਤਾ ਹਸਨੰਦਾਨੀ ਨੇ ਟਵੀਟ ਕਰ ਕੇ ਕਿਹਾ, ''ਕੋਈ ਮੇਰੀ ਪਿੱਠ ਥਪਥਪਾਏ। ਮੈਂ ਫਲਾਈਟ 'ਚ 'ਜੱਗਾ ਜਾਸੂਸ' ਤੇ 'ਜਬ ਹੈਰੀ ਮੈੱਟ ਸੇਜਲ' ਬੈਕ ਟੂ ਬੈਕ ਦੇਖ ਲਈ, ਉਹ ਵੀ ਬਿਨਾਂ ਡਿਸਪ੍ਰੀਨ ਦੇ।''
ਅਨੀਤਾ ਦੇ ਟਵੀਟ 'ਤੇ ਕੁਸ਼ਾਲ ਨੇ ਰਿਪਲਾਈ ਕੀਤਾ— ਰੋਹਿਤ (ਅਨੀਤਾ ਦੇ ਪਤੀ) ਕਿੱਥੇ ਸਨ? ਮੈਨੂੰ ਸਮਝ ਨਹੀਂ ਆਉਂਦਾ ਕਿ 'ਨਾਗਿਨ' ਦੇ ਦਰਸ਼ਕਾਂ ਨੂੰ ਸਾਨੂੰ ਕੀ ਦੇਣਾ ਚਾਹੀਦਾ ਹੈ? ਇਹ ਸਿਰਫ ਮਖੌਲ ਹੈ। ਕੋਈ ਵਿਵਾਦ ਨਹੀਂ ਚਾਹੀਦਾ। ਇਸ ਗੱਲਬਾਤ 'ਚ ਏਕਤਾ ਵੀ ਆ ਗਈ।
ਉਨ੍ਹਾਂ ਨੇ ਕੁਸ਼ਾਲ ਨੂੰ ਜਵਾਬ ਦਿੰਦੇ ਹੋਏ ਲਿਖਿਆ— ''ਜਿਹੜੇ ਸੀਨ ਤੁਸੀਂ ਮੇਰੇ ਸ਼ੋਅ ਲਈ ਸ਼ੂਟ ਕੀਤੇ ਸਨ, ਉਸ ਲਈ ਕੋਈ ਮੇਰੀ ਪਿੱਠ ਥਪਥਪਾਏ। ਹਾ ਹਾ ਹਾ ਮਖੌਲ ਕਰ ਰਹੀ ਹਾਂ।''
ਇਸ ਟਵੀਟ ਦਾ ਜਵਾਬ ਦਿੰਦੇ ਹੋਏ ਕੁਸ਼ਾਲ ਨੇ ਲਿਖਿਆ— ''ਸਾਹਸ ਦਿਖਾਉਣਾ ਸੈਕਸੀ ਹੁੰਦਾ ਹੈ।''
ਏਕਤਾ ਇੱਥੇ ਵੀ ਚੁੱਪ ਨਹੀਂ ਰਹੀ। ਉਨ੍ਹਾਂ ਨੇ ਲਿਖਿਆ— ''ਚੰਗੀ ਐਕਟਿੰਗ ਕਰਨੀ ਸੈਕਸੀ ਹੁੰਦੀ ਹੈ। ਤੁਹਾਨੂੰ ਟਰਾਈ ਕਰਨਾ ਚਾਹੀਦਾ ਹੈ। ਹਾਲਾਂਕਿ ਤੁਸੀਂ ਸ਼ੋਅ 'ਚ ਸ਼ਾਨਦਾਰ ਨਜ਼ਰ ਆ ਰਹੇ ਹੋ। ਇਸ ਤੋਂ ਬਾਅਦ ਕੁਸ਼ਾਲ ਠੰਡੇ ਪੈ ਗਏ।''
ਉਨ੍ਹਾਂ ਨੇ ਰਿਪਲਾਈ ਕੀਤਾ— ''ਇੰਤਜ਼ਾਰ ਕਰ ਰਿਹਾ ਹਾਂ, ਕਦੋਂ ਅਸੀਂ ਖਤਮ ਕਰੀਏ ਤੇ ਰਿਲੀਜ਼ ਹੋਵੇ। ਤੁਹਾਡੇ ਕ੍ਰਿਏਟਿਵ ਵਰਲਡ ਦਾ ਹਿੱਸਾ ਬਣ ਕੇ ਖੁਦ ਨੂੰ ਲੱਕੀ ਮਹਿਸੂਸ ਕਰਦਾ ਹਾਂ। ਜਿੱਥੋਂ ਤੱਕ ਐਕਟਿੰਗ ਦੀ ਗੱਲ ਹੈ, ਉਹ ਤੁਹਾਡੇ ਅੰਡਰ ਮੈਂ ਸਿਖ ਜਾਵਾਂਗਾ।''
ਇੱਥੇ ਦੱਸਣਯੋਗ ਹੈ ਕਿ ਕੁਸ਼ਾਲ, ਏਕਤਾ ਕਪੂਰ ਦੇ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ।