ਮੁੰਬਈ (ਬਿਊਰੋ)— ਰਿਐਲਿਟੀ ਟੀ. ਵੀ. ਸਟਾਰ ਕਾਇਲੀ ਜੇਨਰ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕਾਇਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਬੋਲਡ ਅਤੇ ਫਿੱਟ ਨਜ਼ਰ ਆ ਰਹੀ ਹੈ।
ਦਰਸਅਲ, ਕਾਇਲੀ ਇਨ੍ਹੀਂ ਦਿਨੀਂ ਵੈਕੇਸ਼ਨ ਇੰਜੁਆਏ ਕਰਨ ਪੈਰਿਸ 'ਚ ਪਹੁੰਚੀ ਹੈ। ਇਹ ਤਸਵੀਰਾਂ ਉੱਥੋਂ ਹੀ ਕਾਇਲੀ ਨੇ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਲਾਈਮ ਗ੍ਰੀਨ ਕਲਰ ਦੀ ਡਰੈੱਸ 'ਚ ਕਾਇਲੀ ਬੇਹੱਦ ਹੌਟ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਕਾਇਲੀ ਨੇ ਫਰਵਰੀ 'ਚ ਇਕ ਬੇਟੀ ਨੂੰ ਜਨਮ ਦਿੱਤਾ ਸੀ। ਉੱਥੇ ਹੀ ਬੇਟੀ ਨੂੰ ਜਨਮ ਦੇਣ ਤੋਂ ਬਾਅਦ ਵੀ ਕਾਇਲੀ ਦੀ ਫਿਟਨੈੱਸ ਪਹਿਲਾਂ ਵਾਂਗ ਬਰਕਰਾਰ ਹੈ। ਬੇਟੀ ਦੇ ਜਨਮ ਤੋਂ ਬਾਅਦ ਵੀ ਉਸਦੇ ਸਰੀਰ 'ਚ ਕੋਈ ਬਦਲਾਅ ਨਹੀਂ ਆਇਆ।
ਕਾਇਲੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਾਇਲੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 110 ਮਿਲੀਅਨ ਫਾਲੋਅਰਜ਼ ਹਨ।