FacebookTwitterg+Mail

ਕਾਇਲੀ ਜੈਨਰ ਦੇ ਰਹੀ ਹੈ ਮਾਰਕ ਜ਼ੁਕਰਬਰਗ ਨੂੰ ਟੱਕਰ, ਜਾਇਦਾਦ ਹੋਈ 6000 ਕਰੋੜ ਪਾਰ

kylie jenner
13 July, 2018 04:24:35 PM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਜਦੋਂ 23 ਸਾਲ ਦੇ ਸਨ, ਉਦੋਂ ਉਨ੍ਹਾਂ ਨੇ ਆਪਣੇ ਬਲਬੂਤੇ 'ਤੇ ਦੁਨੀਆ ਦਾ ਸਭ ਤੋਂ ਨੌਜਵਾਨ ਅਰਬਪਤੀ ਬਣਨ ਦਾ ਖਿਤਾਬ ਹਾਸਲ ਕੀਤਾ ਸੀ। ਹੁਣ ਇਹ ਖਿਤਾਬ 20 ਸਾਲ ਦੀ ਇਕ ਲੜਕੀ ਆਪਣੇ ਨਾਂ ਕਰਨ ਵਾਲੀ ਹੈ।
Punjabi Bollywood Tadka
ਕਾਰਦਸ਼ੀਅਨ ਪਰਿਵਾਰ ਦੀ ਮੈਂਬਰ ਤੇ ਰਿਐਲਿਟੀ ਟੀ. ਵੀ. ਸਟਾਰ ਕਾਇਲੀ ਜੈਨਰ ਸਿਰਫ 20 ਸਾਲ ਦੀ ਹੈ ਪਰ ਉਸ ਦੀ ਕਮਾਈ 90 ਕਰੋੜ ਡਾਲਰ (ਲਗਭਗ 6117 ਕਰੋੜ ਰੁਪਏ) ਤੋਂ ਜ਼ਿਆਦਾ ਹੈ। ਫੋਰਬਸ ਨੇ ਉਸ ਦੀ ਕਮਾਈ ਦਾ ਇਹ ਅੰਕੜਾ ਜਾਰੀ ਕੀਤਾ ਹੈ।
Punjabi Bollywood Tadka
ਕਾਇਲੀ ਸਿਰਫ ਇਕ ਰਿਐਲਿਟੀ ਟੀ. ਵੀ. ਸਟਾਰ ਹੀ ਨਹੀਂ, ਸਗੋਂ ਉਹ ਇਕ ਸਫਲ ਬਿਜ਼ਨੈੱਸਵੁਮੈਨ ਵੀ ਹੈ। ਉਹ ਕਾਇਲੀ ਕਾਸਮੈਟਿਕਸ ਨਾਂ ਨਾਲ ਮੇਕਅੱਪ ਕੰਪਨੀ ਚਲਾਉਂਦੀ ਹੈ। ਫੋਰਬਸ ਮੁਤਾਬਕ ਉਸ ਨੇ ਦੋ ਸਾਲ ਪਹਿਲਾਂ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ ਸੀ।
Punjabi Bollywood Tadka
ਉਸ ਨੇ ਸਿਰਫ 2000 ਰੁਪਏ ਦੀ ਲਿਪ ਕਿੱਟ ਨਾਲ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਫੋਬਰਸ ਮੁਤਾਬਕ ਉਦੋਂ ਤੋਂ ਲੈ ਕੇ ਹੁਣ ਤਕ ਕਾਇਲੀ ਨੇ 63 ਕਰੋੜ ਡਾਲਰ ਤੋਂ ਵੱਧ ਦੇ ਪ੍ਰੋਡਕਟਸ ਵੇਚੇ ਹਨ। ਫੋਰਬਸ ਨੇ ਕਾਇਲੀ ਦੀ ਕੰਪਨੀ ਦੀ ਵੈਲਿਊ 80 ਕਰੋੜ ਡਾਲਰ (5486 ਕਰੋੜ ਰੁਪਏ) ਲਗਾਈ ਹੈ।
Punjabi Bollywood Tadka
ਮੈਗਜ਼ੀਨ ਨੇ ਅੰਦਾਜ਼ਾ ਲਗਾਇਆ ਹੈ ਕਿ ਅਗਲੇ ਸਾਲ ਉਹ ਮਾਰਕ ਜ਼ੁਕਰਬਰਗ ਦਾ ਸਭ ਤੋਂ ਨੌਜਵਾਨ ਅਰਬਪਤੀ ਬਣਨ ਦਾ ਖਿਤਾਬ ਖੋਹ ਲਵੇਗੀ। ਕਾਇਲੀ ਅਗਲੇ ਮਹੀਨੇ 21 ਸਾਲ ਦੀ ਜਾਵੇਗੀ।


Tags: Kylie Jenner Mark Zuckerberg Facebook Forbes

Edited By

Rahul Singh

Rahul Singh is News Editor at Jagbani.