FacebookTwitterg+Mail

ਕਾਇਲੀ ਖਿਲਾਫ ਮੇਕਅੱਪ ਲਾਈਨ ਚੋਰੀ ਕਰਨ ਦਾ ਮਾਮਲਾ ਦਰਜ

kylie jenner
30 October, 2018 04:55:44 PM

ਮੁੰਬਈ(ਬਿਊਰੋ)— ਰਿਐਲਿਟੀ ਟੀ. ਵੀ. ਸਟਾਰ ਤੇ ਮੇਕਅੱਪ ਪ੍ਰੋਡਕਟਸ ਦੀ ਨਿਰਮਾਤਾ ਕਾਇਲੀ ਜੇਨਰ 'ਤੇ ਇਕ ਮੇਕਅੱਪ ਕੰਪਨੀ ਨੇ ਪ੍ਰੋਡਕਟ ਚੋਰੀ ਕਰਨ ਦੋਸ਼ ਲਾਇਆ ਹੈ। ਸ਼ਿਰੀ ਕਾਸਮੈਟਿਕਸ ਕੰਪਨੀ ਨੇ ਕਾਇਲੀ ਤੇ ਉਸ ਦੀ ਕੰਪਨੀ ਕਾਇਲੀ ਕਾਸਮੈਟਿਕਸ ਕੰਪਨੀ ਨੇ ਕਾਇਲੀ ਤੇ ਉਸ ਦੀ ਕੰਪਨੀ ਕਾਇਲੀ ਕਾਸਮੈਟਿਕਸ 'ਤੇ ਉਸ ਦੀ ਬਾਰਨ ਟੂ ਸਪਾਰਕਲ ਮੇਕੱੱਪ ਨੂੰ ਚੋਰੀ ਕਰਨ ਦਾ ਦੋਸ਼ ਲਾਇਆ ਹੈ।


ਕੀ ਹੈ ਮਾਮਲਾ
ਕੰਪਨੀ ਦਾ ਦਾਅਵਾ ਹੈ ਕਿ ਉਸ ਦਾ ਖੁਦ ਦਾ ਬਾਰਨ ਟੂ ਸਪਾਰਕਲ ਕਲੈਕਸ਼ਨ ਹੈ ਪਰ ਕਾਇਲੀ ਉਸ ਦੇ ਹੀ ਕਲੈਕਸ਼ਨ ਦੇ ਸਮਾਨ ਰੰਗਾਂ ਤੇ ਪੈਕੇਜਿੰਗ ਨਾਲ ਇਸੇ ਨਾਂ ਨਾਲ ਬਾਰਨ ਟੂ ਸਪਾਰਕਲ ਆਈਸ਼ੈਡੋ ਦੀ ਰੇਂਜ ਸ਼ੁਰੂ ਕੀਤੀ ਹੈ। ਕਾਇਲੀ ਦੇ ਬਰਥਡੇ ਕਲੈਕਸ਼ਨ 'ਚ ਲਿਪ ਗਲਾਸ, ਲਿਪਸਟਿਕ, ਲਿਪ ਲਾਈਨਰ ਤੇ ਆਈ ਗਿਲਟਰ ਸ਼ਾਮਲ ਹਨ, ਜੋ 6 ਅਗਸਤ ਨੂੰ ਲਾਂਚ ਕੀਤਾ ਸੀ। ਬਾਰਨ ਟੂ ਸਪਾਰਕਲ ਆਈਸ਼ੈਡੋ ਵੀ ਇਸੇ ਦਾ ਹਿੱਸਾ ਹੈ। ਕੰਪਨੀ ਅਥਾਰਿਟੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ 30 ਅਗਸਤ ਨੂੰ ਟ੍ਰੇਡਮਾਰਕ ਦਾ ਐਪਲੀਕੇਸ਼ਨ ਦਿੱਤੀ ਸੀ। ਇਸ ਲਈ ਇਸ ਨੂੰ ਸਾਬਿਤ ਕਰਨਾ ਮੁਸ਼ਕਿਲ ਹੈ। 


ਲਗਜ਼ਰੀ ਹੈ ਕਾਇਲੀ ਦਾ ਲਾਈਫ ਸਟਾਈਲ
ਕਾਇਲੀ ਜੇਨਰ ਲਗਜ਼ਰੀ ਲਾਈਫ ਜਿਊਂਦੀ ਹੈ। ਕਾਇਲੀ ਨੇ 41 ਕਰੋੜ ਰੁਪਏ ਸਿਰਫ ਘਰ ਦੇ ਰੇਨੋਵੇਸ਼ਨ 'ਤੇ ਖਰਚ ਕਰ ਦਿੱਤੇ। ਇਸ ਤੋਂ ਇਲਾਵਾ ਕਾਇਲੀ ਫ੍ਰੀਕਵੈਂਟ ਟ੍ਰੇਵਲਰ ਹੈ। ਉਹ ਪ੍ਰਾਈਵੇਟ ਜੈੱਟ ਨਾਲ ਹੀ ਟ੍ਰੇਵਲ ਕਰਦੀ ਹੈ। ਕਾਰ ਕਲੈਕਸ਼ਨ 'ਚ 2.2 ਕਰੋੜ ਰੁਪਏ ਦੀ ਫੇਰਾਰੀ ਤੇ 2.79 ਕਰੋੜ ਰੁਪਏ ਦੀ ਲਗਜ਼ਰੀ ਕਾਰ ਹੈ।


Tags: Kylie Jenner Copying Born To Sparkle Makeup Line Sheree Cosmetics

Edited By

Sunita

Sunita is News Editor at Jagbani.