ਲਾਂਸ ਏਜਲਸ (ਬਿਊਰੋ) : ਬ੍ਰੈਸਟ ਕੈਂਸਰ ਦੀ ਜੰਗ ਖਤਮ ਹੋਣ ਤੋਂ ਬਾਅਦ ਪੌਪ ਸਟਾਰ ਕਾਇਲੀ ਮਿਗੋਨ ਦਾ ਕਹਿਣਾ ਹੈ ਕਿ ਉਹ ਅਕਸਰ ਸੋਚਦੀ ਹੈ ਕਿ ਮਾਂ ਬਣਨ ਦਾ ਤਜਰਬਾ ਕਿਵੇਂ ਦਾ ਹੁੰਦਾ ਹੋਵੇਗਾ। 50 ਸਾਲਾ ਆਸਟ੍ਰੇਲਿਆਈ ਪੌਪ ਸਟਾਰ ਨੂੰ ਇਸ ਗੱਲ ਦਾ ਦੁਖ ਹੈ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ। ਉਸ ਨੇ ਇਸ ਗੱਲ ਨੂੰ ਹੁਣ ਸਵੀਕਾਰ ਕੀਤਾ ਹੈ।
ਦੱਸ ਦਈਏ ਕਿ ਕਾਇਲੀ ਮਿਗੋਨ ਨੂੰ 2005 'ਚ 36 ਸਾਲਾ ਦੀ ਉਮਰ 'ਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ।
ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਉਸ ਨੇ ਦੱਸਿਆ ਕਿ ''ਮੈਂ ਉਸ ਸਮੇਂ ਇਹ ਨਹੀਂ ਸੋਚਿਆ ਸੀ ਕਿ ਇਹ ਹੋਣ ਵਾਲਾ ਹੈ ਪਰ ਉਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਪੌਪ ਸਟਾਰ ਨੇ ਅੱਗੇ ਕਿਹਾ ਕਿ ਮੈਂ ਇਸ ਬਾਰੇ 'ਚ ਬਿਲਕੁਲ ਸੋਚਣਾ ਨਹੀਂ ਚਾਹੁੰਦੀ।
ਮੈਂ ਅਕਸਰ ਸੋਚਦੀ ਹਾਂ ਕਿ ਜੇਕਰ ਅਜਿਹਾ ਹੁੰਦਾ ਤਾਂ ਕਿਵੇਂ ਦਾ ਹੁੰਦਾ। ਮੈਂ ਹੁਣ 50 ਸਾਲ ਦੀ ਹਾਂ ਤੇ ਮੈਂ ਹੁਣ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਹੈ।''
ਇਸ ਤੋਂ ਇਲਾਵਾ ਕਾਇਲੀ ਮਿਗੋਨ ਨੇ ਕਿਹਾ ਕਿ ''ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਕੋਈ ਦੁਖ ਨਹੀਂ ਪਰ ਜੇਕਰ ਮੈਂ ਇਸ ਨੂੰ ਲੈ ਕੇ ਪਛਤਾਵਾ ਕਰਾਂਗੀ ਤਾਂ ਮੇਰੇ ਲਈ ਜ਼ਿੰਦਗੀ 'ਚ ਅੱਗੇ ਵਧਣਾ ਮੁਸ਼ਕਲ ਹੋ ਜਾਵੇਗਾ।''