FacebookTwitterg+Mail

ਮੁਹੱਬਤ ਬਰਾੜ ਦੇ 'ਲਾਲ ਚੂੜ੍ਹਾ' ਗੀਤ ਨੂੰ ਦਰਸ਼ਕਾਂ ਦਾ ਮਿਲਿਆ ਭਰਵਾਂ ਹੁੰਗਾਰਾ

laal churha
22 December, 2017 05:02:51 PM

ਜਲੰਧਰ (ਬਿਊਰੋ)— 'ਮੇਰਾ ਰੰਗ ਸਾਂਵਲਾ' ਗੀਤ ਨਾਲ ਚਰਚਾ ਖੱਟਣ ਵਾਲੇ ਪੰਜਾਬੀ ਗਾਇਕ ਮੁਹੱਬਤ ਬਰਾੜ ਆਪਣਾ ਨਵਾਂ ਗੀਤ 'ਲਾਲ ਚੂੜ੍ਹਾ' 13 ਦਸੰਬਰ ਨੂੰ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਇਸ ਗੀਤ 'ਚ ਮੁਹੱਬਤ ਬਰਾੜ ਦੀ ਮਾਡਲ ਨਾਲ ਕਿਊਟ ਕੈਮਿਸਟਰੀ ਦੇਖਣ ਨੂੰ ਮਿਲੀ।  'ਲਾਲ ਚੂੜ੍ਹਾ' ਗੀਤ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ, ਜਦੋਂਕਿ ਇਸ ਨੂੰ ਕਲਮਬੱਧ ਲਵ ਭੁੱਲਰ ਨੇ ਕੀਤਾ ਹੈ ਅਤੇ ਗੀਤ ਨੂੰ ਗੁਰਵਿੰਦਰ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਹੜਾ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਗੀਤ ਨੂੰ ਖਬਰ ਲਿਖਣ ਮੁਤਾਬਕ ਯੂਟਿਊਬ 'ਤੇ 1,700,304 ਲੱਖ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਮੁਹੱਮਦ ਬਰਾੜ ਦੇ 'ਲਾਲ ਚੂੜ੍ਹਾ' ਗੀਤ ਦੀ ਮਿਆਦ 3 ਮਿੰਟ 25 ਸੈਕਿੰਡ ਦੀ ਹੈ। ਇਸ ਗੀਤ ਨੂੰ ਮੁਹੱਬਦ ਬਰਾੜ ਨੇ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ।


Tags: Laal ChurhaMohabbat BrarMix Singh Love Bhullar Gurwrinder Singh