FacebookTwitterg+Mail

ਸੈਫ ਦੀ 'ਲਾਲ ਕਪਤਾਨ' ਦਾ ਪਹਿਲਾ ਦਮਦਾਰ ਟਰੇਲਰ ਰਿਲੀਜ਼ (ਵੀਡੀਓ)

laal kaptaan chapter one trailer
25 September, 2019 09:18:02 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਲਾਲ ਕਪਤਾਨ' ਦੇ ਟਰੇਲਰ ਦਾ ਚੈਪਟਰ ਇਕ ਰਿਲੀਜ਼ ਹੋ ਗਿਆ ਹੈ। ਇਸ ਟਰੇਲਰ ਨੂੰ 'ਦਿ ਹੰਟ' ਦਾ ਨਾਂ ਦਿੱਤਾ ਗਿਆ ਹੈ। ਟਰੇਲਰ 'ਚ ਨਾਗਾ ਸਾਧੂ ਬਣੇ ਸੈਫ ਅਲੀ ਖਾਨ ਦਾ ਦਮਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 'ਚ ਉਨ੍ਹਾਂ ਦਾ ਲੁੱਕ ਵੀ ਬੇਹੱਦ ਜਾਨਦਾਰ ਲੱਗ ਰਿਹਾ ਹੈ। 'ਲਾਲ ਕਪਤਾਨ' ਦੇ ਇਕ ਮਿੰਟ ਦੇ ਟਰੇਲਰ ਦੀ ਸ਼ੁਰੂਆਤ ਸੈਫ ਦੇ ਲਾਜਵਾਬ ਡਾਈਲਾਗ ਤੋਂ ਹੁੰਦੀ ਹੈ। ਟਰੇਲਰ 'ਚ ਸੋਨਾਕਸ਼ੀ ਸਿਨ੍ਹਾ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਇਸ ਤੋਂ ਇਲਾਵਾ ਸੈਫ ਬੇਦਰਦੀ ਨਾਲ ਲੋਕਾਂ ਦਾ ਕਤਲ ਕਰਦੇ ਵੀ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ 'ਲਾਲ ਕਪਤਾਨ' ਸ਼ੂਟਿੰਗ ਸਮੇਂ ਤੋਂ ਹੀ ਕਾਫੀ ਚਰਚਾ 'ਚ ਰਹੀ। ਇਸ ਫਿਲਮ 'ਚ ਸੈਫ ਅਲੀ ਖਾਨ ਨਾਲ ਮਾਨਵ ਵਿਜ, ਜ਼ੋਯਾ ਹੁਸੈਨ, ਦੀਪਕ ਡੋਬਰੀਆਲ ਤੇ ਸਿਮੋਨ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ। ਸੈਫ ਦਾ ਪੋਸਟਰ ਜਦੋਂ ਵੀ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਫੈਨਜ਼ ਟਰੇਲਰ ਦਾ ਇੰਤਜ਼ਾਰ ਕਰ ਰਹੇ ਸਨ। ਫਿਲਮ ਨੂੰ ਆਨੰਦ ਐਲ ਰਾਏ ਨੇ ਕਲਰ ਯੈਲੋ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ। 'ਲਾਲ ਕਪਤਾਨ' ਦਾ ਡਾਇਰੈਕਸ਼ਨ ਨਵਦੀਪ ਸਿੰਘ ਨੇ ਕੀਤਾ ਹੈ। ਇਹ ਫਿਲਮ ਅਗਲੇ ਮਹੀਨੇ 18 ਅਕਤੂਬਰ ਨੂੰ ਰਿਲੀਜ਼ ਹੋਣੀ ਹੈ।


Tags: Laal KaptaanChapter OneTrailerSaif Ali KhanMerciless KillerNavdeep SinghAnand L Rai

Edited By

Sunita

Sunita is News Editor at Jagbani.