FacebookTwitterg+Mail

ਸੈਫ ਅਲੀ ਖਾਨ ਦੀ ਫਿਲਮ ‘ਲਾਲ ਕਪਤਾਨ’ ’ਚ ਅਜਿਹਾ ਹੈ ਮਾਨਵ ਵਿੱਜ ਦਾ ਲੁੱਕ

laal kaptaan manav vij saif ali khan
04 October, 2019 09:12:55 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਨਵੀਂ ਫਿਲਮ ‘ਲਾਲ ਕਪਤਾਨ’ ਦਾ ਟਰੇਲਰ ਜਾਰੀ ਹੋ ਚੁੱਕਿਆ ਹੈ । ਇਸ ਦੇ ਟਰੇਲਰ ‘ਚ ਸੈਫ ਅਲੀ ਖਾਨ ਦਾ ਰੂਪ ਦੇਖ ਕੇ ਸਭ ਹੈਰਾਨ ਰਹਿ ਗਏ, ਕਿਉਂਕਿ ਸੈਫ ਇਸ ਫਿਲਮ ‘ਚ ਕੁਝ ਹੱਟ ਕੇ ਕਰਨ ਜਾ ਰਹੇ ਹਨ। ਸੈਫ ਇਸ ਫਿਲਮ ’ਚ ਕੁਝ ਵੱਖਰੀ ਤਰ੍ਹਾਂ ਦੇ ਕਿਰਦਾਰ ‘ਚ ਨਜ਼ਰ ਆਉਣਗੇ ਪਰ ਇਸ ਫਿਲਮ ‘ਚ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਫਿਲਮਾਂ ‘ਚ ਮੱਲਾਂ ਮਾਰਨ ਵਾਲੇ ਮਾਨਵ ਵਿੱਜ ਵੀ ਨਜ਼ਰ ਆਉਣਗੇ।

ਉਹ ਇਸ ਫਿਲਮ ‘ਚ ਰਹਿਮਤ ਖਾਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਇਸ ਫਿਲਮ ਦਾ ਟਰੇਲਰ ਬੇਹੱਦ ਖਤਰਨਾਕ ਬਣਾਇਆ ਗਿਆ ਹੈ । ਜਿਸ ‘ਚ ਸੈਫ ਅਲੀ ਖਾਨ ਅਤੇ ਮਾਨਵ ਵਿੱਜ ਨਜ਼ਰ ਆ ਰਹੇ ਹਨ। ਇਹ ਫਿਲਮ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਮਾਨਵ ਵਿੱਜ ਨੇ ਪੰਜਾਬ ‘1984’, ‘ਡੀ.ਐੱਸ.ਪੀ. ਦੇਵ’ ਸਣੇ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ ਅਤੇ ਬਾਲੀਵੁੱਡ ‘ਚ ਵੀ ਉਹ ਕਈ ਹਿੱਟ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।

 


Tags: Laal KaptaanManav VijSaif Ali KhanSunil LullaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari