FacebookTwitterg+Mail

ਗਗਨ ਕੋਕਰੀ ਤੇ ਅਦਿਤੀ ਸ਼ਰਮਾ ਸਟਾਰਰ ਫਿਲਮ 'ਲਾਟੂ' ਦਾ ਫਰਸਟ ਲੁੱਕ ਪੋਸਟਰ ਹੋਇਆ ਰਿਲੀਜ਼

laatu first look poster
27 August, 2018 09:09:25 PM

ਜਲੰਧਰ (ਬਿਊਰੋ)— ਅਗਾਮੀ ਪੰਜਾਬੀ ਫਿਲਮ 'ਲਾਟੂ' ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਫਰਸਟ ਲੁੱਕ ਪੋਸਟਰ 'ਚ ਪੰਜਾਬੀ ਗਾਇਕ ਤੋਂ ਅਭਿਨੇਤਾ ਬਣਨ ਜਾ ਰਹੇ ਗਗਨ ਕੋਕਰੀ ਤੇ ਅਦਿਤੀ ਸ਼ਰਮਾ ਨਜ਼ਰ ਆ ਰਹੇ ਹਨ। ਫਿਲਮ 16 ਨਵੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੋਸਟਰ 'ਚ ਗਗਨ ਕੋਕਰੀ ਤੇ ਅਦਿਤੀ ਸ਼ਰਮਾ ਸਾਈਕਲ 'ਤੇ ਬੈਠੇ ਨਜ਼ਰ ਆ ਰਹੇ ਹਨ ਤੇ ਅਦਿਤੀ ਸ਼ਰਮਾ ਨੇ ਹੱਥ 'ਚ ਲਾਟੂ ਫੜ ਰੱਖਿਆ ਹੈ।

ਫਿਲਮ 'ਚ ਗਗਨ ਤੇ ਅਦਿਤੀ ਤੋਂ ਇਲਾਵਾ ਕਰਮਜੀਤ ਅਨਮੋਲ, ਅਨੀਤਾ ਦੇਵਗਨ, ਸਰਦਾਰ ਸੋਹੀ, ਹਾਰਬੀ ਸੰਘਾ, ਰਾਹੁਲ ਜੰਗਰਾਲ ਤੇ ਨਿਸ਼ਾ ਬਾਨੋ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਜਗਮੀਤ ਸਿੰਘ ਰਾਣਾ ਨੇ ਪ੍ਰੋਡਿਊਸ ਕੀਤਾ ਹੈ, ਜਿਸ ਨੂੰ ਵਿਕਾਸ ਵਧਵਾ ਨੇ ਕੋ-ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਕਹਾਣੀ ਮਾਨਵ ਸ਼ਾਹ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਵੀ ਮਾਨਵ ਸ਼ਾਹ ਨੇ ਹੀ ਕੀਤਾ ਹੈ।


Tags: Laatu Poster Gagan Kokri Aditi Sharma

Edited By

Rahul Singh

Rahul Singh is News Editor at Jagbani.