FacebookTwitterg+Mail

'ਲਾਵਾਂ ਫੇਰੇ' ਨਾਲ ਚਰਚਾ 'ਚ ਆਏ ਲੇਖਕ ਪਾਲੀ ਭੁਪਿੰਦਰ ਸਿੰਘ

laavaan phere
09 February, 2018 01:38:16 PM

ਜਲੰਧਰ(ਬਿਊਰੋ)— ਪੰਜਾਬੀ ਸਿਨੇਮੇ 'ਚ ਵਿਸ਼ਾ ਪੱਖ ਤੋਂ ਲਗਾਤਾਰ ਬਦਲਾਅ ਆ ਰਿਹਾ ਹੈ, ਇਹ ਸਮੱਸਿਆ ਨਵੇਂ ਫਿਲਮ ਲੇਖਕਾਂ ਅਤੇ ਨਿਰਦੇਸ਼ਕਾਂ ਦੀ ਆਮਦ ਨਾਲ ਦੂਰ ਹੋਣ ਲੱਗੀ ਹੈ। ਪੰਜਾਬੀ ਫਿਲਮ 'ਸਟੂਪਿਡ ਸੈਵਨ' ਅਤੇ 'ਲੌਕ' ਦੇ ਬਾਕਸ ਆਫਿਸ 'ਤੇ ਕਮਾਈ ਨਾ ਕਰਨ ਕਾਰਨ ਕੱਲ ਤੱਕ ਲੇਖਕ ਪਾਲੀ ਭੁਪਿੰਦਰ ਸਿੰਘ ਨੂੰ ਸਿਆਣੀਆਂ ਤੇ ਪੜੀਆਂ ਲਿਖੀਆਂ ਫਿਲਮਾਂ ਦੇ ਲੇਖਕ ਆਖ ਕੇ ਦਰਕਨਾਰ ਕੀਤਾ ਜਾ ਰਿਹਾ ਸੀ ਪਰ ਪੰਜਾਬੀ ਸਿਨੇਮੇ ਦੇ ਨਾਮਵਰ ਨਿਰਦੇਸ਼ਕ ਸਮੀਪ ਕੰਗ ਦੀ 16 ਫਰਵਰੀ ਨੂੰ ਰਿਲੀਜ਼ ਹੋ ਰਹੀ ਫਿਲਮ 'ਲਾਵਾਂ ਫੇਰੇ' ਦੀ ਚਰਚਾ ਹੁੰਦਿਆਂ ਹੀ ਪਾਲੀ ਭੁਪਿੰਦਰ ਸਿੰਘ ਬਾਰੇ 'ਸਿਆਣੀਆਂ' ਫਿਲਮਾਂ ਦੀ ਧਾਰਨਾ ਟੁੱਟ ਗਈ ਹੈ। ਪਾਲੀ ਭੁਪਿੰਦਰ ਸਿੰਘ ਨੇ ਸਾਬਤ ਕੀਤਾ ਹੈ ਕਿ ਭਾਵੇਂ ਉਹ ਸੰਜੀਦਾ ਲੇਖਕ ਤੇ ਨਾਟ ਨਿਰਦੇਸ਼ਕ ਹਨ ਪਰ ਸਿਨੇਮੇ ਲਈ ਉਹ ਕਮਰਸ਼ੀਅਲ ਪੱਖ ਤੋਂ ਹਰ ਜੋਨਰ ਦੀਆਂ ਫਿਲਮਾਂ ਲਿਖਣ ਦੀ ਸਮੱਰਥਾ ਰੱਖਦੇ ਹਨ। ਨਿਰਦੇਸ਼ਕ ਸਮੀਪ ਕੰਗ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਪਾਲੀ ਭੁਪਿੰਦਰ ਸਿੰਘ ਦੀ ਲੇਖਣੀ ਬਾਰੇ ਭਾਵੁਕ ਪੋਸਟ ਪਾਈ ਹੈ।
Punjabi Bollywood Tadka

ਜ਼ਿਕਰਯੋਗ ਹੈ ਕਿ ਰੰਗਮੰਚ ਲਈ ਕਰੀਬ 40 ਨਾਟਕ ਲਿਖਣ ਕਰਕੇ ਪਾਲੀ ਭੁਪਿੰਦਰ ਸਿੰਘ ਹਰ ਜੌਨਰ ਲਈ ਲਿਖਣ ਦੇ ਸਮਰੱਥ ਹਨ। ਹੁਣ ਉਹ ਆਪਣੀ ਇਸ ਸਮੱਰਥਾ ਨੂੰ ਖੁੱਲ੍ਹ ਕੇ ਸਾਹਮਣੇ ਲਿਆਉਣ ਲੱਗੇ ਹਨ। ਇਸ ਸਾਲ 'ਚ ਉਨ੍ਹਾਂ ਦੀਆਂ ਲਿਖੀਆਂ 5 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ 'ਚ 'ਨਾਨਕ' ਵਰਗੀ ਇਮੋਸ਼ਨਲ ਫੈਮਿਲੀ ਡਰਾਮਾ ਫਿਲਮ ਵੀ ਹੈ ਤੇ 'ਸਰਹਿੰਦ' ਵਰਗਾ ਇਤਿਹਾਸਕ ਸਕ੍ਰੀਨਪਲੇ ਵੀ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਲਈ ਲਿਖੀ ਉਨ੍ਹਾਂ ਦੀ ਫਿਲਮ 'ਜੱਟ ਦੀ ਪਸੰਦ' ਵੀ ਇਸੇ ਸਾਲ ਰਿਲੀਜ਼ ਹੋਵੇਗੀ, ਜੋ ਕਿ ਇਕ ਰੋਮਾਂਟਿਕ ਕਾਮੇਡੀ ਫਿਲਮ ਹੈ। ਪੰਜਾਬ ਸਰਕਾਰ ਵੱਲੋਂ 'ਸ਼੍ਰੋਮਣੀ ਨਾਟਕਕਾਰ' ਵਰਗੇ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਪਾਲੀ ਭੁਪਿੰਦਰ ਸਿੰਘ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ•ਦੇ ਥੀਏਟਰ ਵਿਭਾਗ 'ਚ ਪ੍ਰੋਫੈਸਰ ਵਜੋਂ ਨਿਯੁਕਤ ਹਨ। ਪੰਜਾਬੀ ਸਾਹਿਤ, ਰੰਗਮੰਚ ਅਤੇ ਫਿਲਮਸਾਜ਼ੀ ਨਾਲ ਕਰੀਬ ਡੇਢ ਦਹਾਕੇ ਤੋਂ ਜੁੜੇ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਛੇਤੀ ਹੀ ਬਤੌਰ ਫਿਲਮ ਨਿਰਦੇਸ਼ਕ ਵਜੋਂ ਵੀ ਆਪਣੀ ਕਾਬਲੀਅਤ ਦਰਜ ਕਰਵਾਉਣਗੇ।


Tags: Laavaan PhereRoshan PrincePali Bhupinder SinghRubina BajwaGurpreet GhuggiKaramjit AnmolHarby SanghaBN Sharma

Edited By

Sunita

Sunita is News Editor at Jagbani.