FacebookTwitterg+Mail

ਰਿਸ਼ਤਿਆਂ ਦੀ ਅਹਿਮੀਅਤ 'ਤੇ ਆਧਾਰਤ ਹੈ ਪੰਜਾਬੀ ਫਿਲਮ 'ਲਾਵਾਂ ਫੇਰੇ'

laavaan phere
11 February, 2018 09:45:21 AM

ਲੁਧਿਆਣਾ(ਬਿਊਰੋ)— ਪੰਜਾਬੀ ਫਿਲਮ 'ਲਾਵਾਂ ਫੇਰੇ' ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। ਇਸ ਕਾਮੇਡੀ ਫਿਲਮ 'ਚ ਜੀਜਾ ਜੀ ਦੀ ਸਹੁਰਾ ਘਰ 'ਚ ਵਿਸ਼ੇਸ਼ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਇਸ ਫਿਲਮ ਦੇ ਸਟਾਰ ਕਾਸਟ ਫਿਲਮ ਪ੍ਰੋਮੋਸ਼ਨ ਲਈ ਸ਼ਹਿਰ ਪੁੱਜੇ ਹੋਏ ਸਨ। ਇਸ ਦੇ ਗੀਤ ਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਰੌਸ਼ਨ ਪ੍ਰਿੰਸ ਨੇ ਗਾਏ ਹਨ। ਇਹ ਫਿਲਮ 16 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਕਰਮਜੀਤ ਅਨਮੋਲ ਪ੍ਰੋਡਕਸ਼ਨ 'ਚ ਬਣੀ ਇਸ ਫਿਲਮ 'ਚ ਜਿੱਥੇ ਪ੍ਰਸਿੱਧ ਗਾਇਕ ਤੇ ਅਦਾਕਾਰਾ ਰੌਸ਼ਨ ਪ੍ਰਿੰਸ 'ਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਉੱਥੇ ਪ੍ਰਸਿੱਧ ਅਦਾਕਾਰ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹਾਰਵੀ ਸੰਘਾ ਤੇ ਉਹ ਖੁਦ (ਕਰਮਜੀਤ ਅਨਮੋਲ) ਅਹਿਮ ਕਿਰਦਾਰ ਨਿਭਾਉਣਗੇ। 'ਲਾਵਾਂ ਫੇਰੇ' ਫਿਲਮ ਲਈ ਸਾਰੀ ਟੀਮ ਨੇ ਵੱਖਰੀ ਮਿਹਨਤ ਕੀਤੀ। ਪੁਰਾਣੇ ਵਿਆਹ ਤੇ ਉਨ੍ਹਾਂ ਵਿਆਹਾਂ ਵਿਚ ਜੀਜਿਆਂ ਦਾ ਖਲਜਗਣ ਛੋਟਾ ਕੰਮ ਨਹੀਂ ਹੁੰਦਾ। ਜੀਜੇ ਵੀ ਜਦੋਂ ਤਿੰਨ ਹੋਣ ਤਾਂ ਵਿਆਹ ਕਰਨ ਵਾਲਿਆਂ ਨੂੰ ਪਤਾ ਲੱਗਦਾ ਕਿ ਕਿੰਨੀ ਵੱਡੀ ਆਫਤ ਆਈ। ਹਰ ਗੱਲ ਵਿਚ ਨੁਕਸ, ਕਰੀਏ ਤਾਂ ਕੀ ਕਰੀਏ। ਰੌਸ਼ਨ ਮੁਤਾਬਕ, ''ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸਿਨੇਮਾ ਨੂੰ ਜਿਹੜੇ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, 'ਲਾਵਾਂ ਫੇਰੇ' ਉਸ ਸੋਕੇ ਨੂੰ ਖਤਮ ਕਰਨ 'ਚ ਸਹਾਈ ਹੋਵੇਗੀ।


Tags: Laavaan PhereRoshan PrinceRubina BajwaGurpreet GhuggiBN SharmaKaramjit Anmol Harby Sangha

Edited By

Sunita

Sunita is News Editor at Jagbani.