FacebookTwitterg+Mail

ਫਿਲਮ 'ਲਾਵਾਂ ਫੇਰੇ' ਦੇ ਸਿਤਾਰਿਆਂ ਨੇ ਕੀਤਾ ਪ੍ਰਚਾਰ

laavaan phere
13 February, 2018 08:51:30 AM

ਜਲੰਧਰ(ਬਿਊਰੋ)— ਅਦਾਕਾਰ ਤੋਂ ਨਿਰਮਾਤਾ ਬਣੇ ਕਲਮਜੀਤ ਅਨਮੋਲ ਦੀ ਪਹਿਲੀ ਹਾਸ ਭਰਪੂਰ ਫਿਲਮ 'ਲਾਵਾਂ ਫੇਰੇ' ਰਿਲੀਜ਼ ਲਈ ਤਿਆਰ ਹੈ। ਫਿਲਮ ਦੇ ਅਦਾਕਾਰ ਰੌਸ਼ਨ ਪਿੰ੍ਰਸ ਦੀ ਅਗਵਾਈ 'ਚ ਫਿਲਮ ਦੇ ਮੁੱਖ ਸਿਤਾਰਿਆਂ ਦੀ ਟੀਮ ਜਿਸ ਵਿਚ ਰਬੀਨਾ ਬਾਜਵਾ, ਕਰਮਜੀਤ ਅਨਮੋਲ, ਹਰਬੀ ਸੰਘਾ, ਨਿਸ਼ਾ ਬਾਨੋ ਅਤੇ ਦਿਲਰਾਜ ਉਦੈ ਹਨ, ਪ੍ਰਚਾਰ ਲਈ ਬੀਤੇ ਦਿਨੀਂ ਜਲੰਧਰ ਪੁੱਜੇ। ਇਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਫਿਲਮ 'ਲਾਵਾਂ ਫੇਰੇ' ਰਿਲੀਜ਼ ਹੋਵੇਗੀ ਜਿਸ ਵਿਚ ਭਰਪੂਰ ਡਰਾਮਾ ਹੈ। ਹਰ ਕੋਈ ਦਰਸ਼ਕ ਆਨੰਦ ਮਾਣੇਗਾ। ਫਿਲਮ ਦੀ ਕਹਾਣੀ ਜੀਜਿਆਂ ਅਤੇ ਸਾਲੇ ਦੇ ਆਲੇ-ਦੁਆਲੇ ਘੁੰਮਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਮੁੱਖ ਸਿਤਾਰਿਆਂ 'ਚ ਬੀ. ਐੱਨ. ਸ਼ਰਮਾ, ਗੁਰਪ੍ਰੀਤ ਸਿੰਘ ਘੁੱਗੀ ਵੀ ਸ਼ਾਮਲ ਹੈ। ਨਿਰਦੇਸ਼ਕ ਸਮੀਪ ਕੰਗ ਦੀ ਨਿਰਦੇਸ਼ਨਾ ਹੇਠ ਤਿਆਰ ਇਸ ਫਿਲਮ 'ਚ ਪ੍ਰਸਿਥੀਆਂ ਨਾਲ ਮੇਲ ਖਾਂਦੇ ਬਹੁਤ ਹੀ ਖੂਬਸੂਰਤ 6 ਗਾਣੇ ਹਨ।


Tags: Laavaan PhereRoshan PrinceRubina BajwaGurpreet GhuggiBN SharmaKaramjit Anmol Harby Sangha

Edited By

Sunita

Sunita is News Editor at Jagbani.