FacebookTwitterg+Mail

'ਲਾਵਾਂ ਫੇਰੇ' ਨੂੰ ਲੈ ਕੇ ਲੋਕਾਂ 'ਚ ਦਿਖਿਆ ਉਤਸ਼ਾਹ, ਆਨਲਾਈਨ ਬੁੱਕਿੰਗ ਨੇ ਫੜ੍ਹਿਆ ਜ਼ੋਰ

laavaan phere
13 February, 2018 02:44:04 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ 'ਲਾਵਾਂ-ਫੇਰੇ' ਰਿਸ਼ਤਿਆਂ ਦੀ ਮਿੱਠੀ ਨੋਕ-ਝੋਕ ਨੂੰ ਬਹੁਤ ਹੀ ਖੂਬਸੂਰਤ ਤੇ ਵਿਅੰਗਮਈ ਢੰਗ ਨਾਲ ਪੇਸ਼ ਕਰੇਗੀ। ਅਦਾਕਾਰ ਤੋਂ ਨਿਰਮਾਤਾ ਬਣੇ ਕਲਮਜੀਤ ਅਨਮੋਲ ਦੀ ਪਹਿਲੀ ਹਾਸ ਭਰਪੂਰ ਫਿਲਮ 'ਲਾਵਾਂ ਫੇਰੇ' 16 ਫਰਵਰੀ ਨੂੰ ਸਿਨੇਮਾਘਰਾਂ 'ਚ ਸਿੰਗਾਰ ਬਣੇਗੀ। ਇੰਨੀ ਦਿਨੀਂ ਫਿਲਮ ਦੀ ਪੂਰੀ ਸਟਾਰ ਕਾਸਟ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। 'ਲਾਵਾਂ ਫੇਰੇ' ਪੰਜਾਬ ਤੋਂ ਇਲਾਵਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਥੀਏਟਰਜ਼ 'ਚ ਵੀ ਰਿਲੀਜ਼ ਹੋਣ ਜਾ ਰਹੀ ਹੈ। 'ਲਾਵਾਂ ਫੇਰੇ' ਫਿਲਮ ਪ੍ਰਤੀ ਲੋਕਾਂ ਦੀ ਉਤਸੁਕਤਾ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇਹ ਗੱਲ ਸਾਨੂੰ ਫਿਲਮ ਦੀਆਂ ਆਨਲਾਈਟ ਟਿਕਟਾਂ ਤੋਂ ਪਤਾ ਲੱਗੀ ਹੈ। ਫਿਲਮ ਦੀਆਂ ਆਨਲਾਈਨ ਟਿਕਟਾਂ ਕਾਫੀ ਭਾਰੀ ਮਾਤਰਾ 'ਚ ਬੁੱਕ ਹੋ ਰਹੀਆਂ ਹਨ।
ਦੱਸ ਦੇਈਏ ਕਿ ਫਿਲਮ ਦੇ 'ਕੱਚੇ ਪੱਕੇ ਸੁਪਨੇ', 'ਜੁਦਾ ਜੁਦਾ', 'ਚੜ੍ਹਦੀ ਜਵਾਨੀ' ਤੇ '28 ਕਿੱਲੇ' ਆਦਿ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਫਿਲਮ ਦੇ ਟਰੇਲਰ ਨੂੰ ਵੀ ਲੋਕਾਂ ਨੇ ਕਾਫੀ ਸਰਾਹਿਆ ਹੈ। ਰੌਸ਼ਨ ਪ੍ਰਿੰਸ ਦੇ ਨਾਲ-ਨਾਲ ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਦੀ ਅਦਾਕਾਰੀ ਪ੍ਰਸ਼ੰਸ਼ਕਾਂ ਦਾ ਦਿਲ ਟੁੰਬਣ ਵਾਲੀ ਹੈ। 
ਦੱਸਣਯੋਗ ਹੈ ਕਿ ਰੌਸ਼ਨ ਪ੍ਰਿੰਸ ਦੀ ਫਿਲਮ 'ਲਾਵਾਂ ਫੇਰੇ' ਦੀ ਕਹਾਣੀ ਜੀਜਿਆਂ ਤੇ ਸਾਲੇ ਦੇ ਆਲੇ-ਦੁਆਲੇ ਘੁੰਮਦੀ ਹੈ। ਨਿਰਦੇਸ਼ਕ ਸਮੀਪ ਕੰਗ ਦੀ ਨਿਰਦੇਸ਼ਨ ਹੇਠ ਇਹ ਫਿਲਮ ਤਿਆਰ ਕੀਤੀ ਗਈ ਹੈ।


Tags: Laavaan PhereRoshan PrinceRubina BajwaGurpreet GhuggiBN SharmaKaramjit AnmolHarby Sangha

Edited By

Sunita

Sunita is News Editor at Jagbani.