ਜਲੰਧਰ (ਬਿਊਰੋ)— 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਕਾਮੇਡੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦੇ ਟਰੇਲਰ ਤੋਂ ਲੈ ਕੇ ਇਸ ਦੇ ਹੁਣ ਤਕ ਰਿਲੀਜ਼ ਹੋਏ ਦੋਵੇਂ ਗੀਤ 'ਪਰਹੁਣੇ' ਤੇ '28 ਕਿੱਲੇ' ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੇ ਹਨ।

ਫਿਲਮ ਦੇ ਸੈੱਟ ਤੋਂ ਸ਼ੂਟਿੰਗ ਸਮੇਂ ਦੀਆਂ ਐਕਸਕਲੂਜ਼ਿਵ ਤਸਵੀਰਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਤੁਸੀਂ 'ਲਾਵਾਂ ਫੇਰੇ' ਦੀ ਪੂਰੀ ਸਟਾਰ ਕਾਸਟ ਨੂੰ ਦੇਖ ਸਕਦੇ ਹੋ।

ਇਨ੍ਹਾਂ ਤਸਵੀਰਾਂ 'ਚ ਡਾਇਰੈਕਟਰ ਸਮੀਪ ਕੰਗ, ਅਭਿਨੇਤਾ ਰੌਸ਼ਨ ਪ੍ਰਿੰਸ, ਅਭਿਨੇਤਰੀ ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਸ਼ਾ ਬਾਨੋ ਤੇ ਬੀ. ਐੱਨ. ਸ਼ਰਮਾ ਸਮੇਤ ਹੋਰ ਸਿਤਾਰੇ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਭੂਪਿੰਦਰ ਸਿੰਘ ਨੇ ਲਿਖੀ ਹੈ, ਜਿਸ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ।

ਫਿਲਮ ਦਾ ਮਿਊਜ਼ਿਕ ਬੇਹੱਦ ਸ਼ਾਨਦਾਰ ਹੈ, ਜੋ ਗੁਰਮੀਤ ਸਿੰਘ, ਲਾਡੀ ਗਿੱਲ, ਗੈਗਜ਼ ਸਟੂਡੀਓਜ਼ ਤੇ ਜੱਗੀ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।


