FacebookTwitterg+Mail

ਬਹੁਤ ਹੀ ਮਜ਼ੇਦਾਰ ਹਨ 'ਲਾਵਾਂ ਫੇਰੇ' ਦੇ ਰਿਲੀਜ਼ ਹੋਏ ਨਵੇਂ ਡਾਇਲਾਗ ਪ੍ਰੋਮੋਜ਼

laavaan phere funny dialogue promos
12 February, 2018 02:51:54 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਲਾਵਾਂ ਫੇਰੇ' ਦੀ ਰਿਲੀਜ਼ 'ਚ ਸਿਰਫ 4 ਦਿਨ ਹੀ ਬਾਕੀ ਬਚੇ ਹਨ। ਫਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਫਿਲਮ ਦੀ ਸਟਾਰ ਕਾਸਟ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਖੂਬ ਰੌਣਕਾਂ ਲਗਾ ਰਹੀ ਹੈ। ਹਾਲ ਹੀ 'ਚ 'ਲਾਵਾਂ ਫੇਰੇ' ਦੇ ਨਵੇਂ ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ। ਇਕ, ਦੋ ਜਾਂ ਤਿੰਨ ਨਹੀਂ, ਸਗੋਂ ਪੂਰੇ 6 ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ, ਜਿਹੜੇ ਤੁਹਾਨੂੰ ਉੱਚੀ-ਉੱਚੀ ਹਸਾਉਣ ਲਈ ਕਾਫੀ ਹਨ।
ਦੱਸਣਯੋਗ ਹੈ ਕਿ 16 ਫਰਵਰੀ ਨੂੰ 'ਲਾਵਾਂ ਫੇਰੇ' ਫਿਲਮ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਕਾਮੇਡੀ ਨਾਲ ਭਰਪੂਰ ਹੈ, ਜਿਸ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਫਿਲਮ 'ਚ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੇ ਹੁਣ ਤਕ 5 ਵੀਡੀਓ ਸੌਂਗ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਕਾਫੀ ਪਿਆਰ ਮਿਲ ਰਿਹਾ ਹੈ।

Dialogue Promo 1

Dialogue Promo 2

Dialogue Promo 3

Dialogue Promo 4

Dialogue Promo 5

Dialogue Promo 6


Tags: Laavaan Phere Dialogue Promos Roshan Prince Rubina Bajwa Gurpreet Ghuggi Karamjit Anmol BN Sharma Harby Sangha

Edited By

Rahul Singh

Rahul Singh is News Editor at Jagbani.