FacebookTwitterg+Mail

16 ਫਰਵਰੀ ਨੂੰ ਦੇਖਣ ਵਾਲਾ ਹੋਵੇਗਾ ਫਿਲਮ 'ਲਾਵਾਂ ਫੇਰੇ' 'ਚ ਜੀਜਿਆਂ ਦਾ ਕੁਹਰਾਮ

laavaan phere releasing on 16 feb
08 February, 2018 01:58:53 PM

ਜਲੰਧਰ (ਬਿਊਰੋ)— ਆਪਣੇ ਵੱਖਰੇ ਵਿਸ਼ੇ ਤੇ ਪ੍ਰਚਾਰ ਕਾਰਨ ਸ਼ਿੱਦਤ ਨਾਲ ਉਡੀਕੀ ਜਾ ਰਹੀ ਫਿਲਮ 'ਲਾਵਾਂ ਫੇਰੇ' ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫਿਲਮ 16 ਫਰਵਰੀ ਨੂੰ ਪੂਰੀ ਦੁਨੀਆ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲਗਾਤਾਰ ਸਾਂਝਾ ਕੀਤਾ ਜਾ ਰਿਹਾ ਹੈ। 'ਲਾਵਾਂ ਫੇਰੇ' ਨਾਂ ਤੋਂ ਹੀ ਸਾਫ ਹੋ ਜਾਂਦਾ ਹੈ ਕਿ ਫਿਲਮ ਵਿਆਹ ਦੇ ਵਿਸ਼ੇ ਨਾਲ ਸਬੰਧਤ ਹੈ। ਉਦੋਂ ਜੀਜਿਆਂ ਦਾ ਕੁਹਰਾਮ ਕਿਹੋ-ਜਿਹਾ ਹੁੰਦਾ ਸੀ, ਫਿਲਮ 'ਚ ਇਸ ਗੱਲ ਨੂੰ ਪੇਸ਼ ਕੀਤਾ ਗਿਆ ਹੈ।
ਫਿਲਮ 'ਚ ਤਿੰਨ ਜੀਜੇ ਹਨ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ। ਤਿੰਨੇ ਪੁਆੜਿਆਂ ਦੀ ਜੜ੍ਹ ਹਨ ਤੇ ਰੌਸ਼ਨ ਪ੍ਰਿੰਸ ਦੇ ਵਿਆਹ 'ਚ ਉਹ ਕੁਝ ਅਜਿਹਾ ਕਰਦੇ ਹਨ, ਜਿਸ ਬਾਰੇ ਆਮ ਬੰਦੇ ਨੇ ਕਦੇ ਸੋਚਿਆ ਨਹੀਂ ਹੁੰਦਾ। 'ਲਾਵਾਂ ਫੇਰੇ' ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਹਨ, ਜਿਨ੍ਹਾਂ ਨੂੰ ਹਾਸਰਸ ਨਾਲ ਭਰਪੂਰ ਫਿਲਮਾਂ ਬਣਾਉਣ ਦਾ ਬੇਹੱਦ ਤਜਰਬਾ ਹੈ। ਉਨ੍ਹਾਂ ਨੇ ਇਸ ਫਿਲਮ 'ਚ ਆਪਣਾ ਪੂਰਾ ਤਜਰਬਾ ਲਗਾ ਦਿੱਤਾ ਹੈ। ਇਕ ਤੋਂ ਬਾਅਦ ਇਕ ਸੰਵਾਦ ਦਰਸ਼ਕਾਂ ਦੇ ਢਿਡੀਂ ਪੀੜਾਂ ਪਾਉਣ ਵਾਲੇ ਹਨ।
ਫਿਲਮ ਦਾ ਇਕ ਹੋਰ ਕਮਾਲ ਇਸ ਗੱਲ 'ਚ ਹੈ ਕਿ ਪਹਿਲੀ ਵਾਰ ਕਰਮਜੀਤ ਅਨਮੋਲ ਬਤੌਰ ਨਿਰਮਾਤਾ ਸਾਹਮਣੇ ਆ ਰਹੇ ਹਨ। ਫਿਲਮ ਦੀ ਨਾਇਕਾ ਰੁਬੀਨਾ ਬਾਜਵਾ ਹੈ, ਜਿਸ ਨੇ ਇਸ ਤੋਂ ਪਹਿਲਾਂ ਫਿਲਮ 'ਸਰਗੀ' 'ਚ ਕੰਮ ਕੀਤਾ ਹੈ ਪਰ 'ਲਾਵਾਂ ਫੇਰੇ' 'ਚ ਕੰਮ ਕਰਕੇ ਉਹ ਬੇਹੱਦ ਉਤਸ਼ਾਹਿਤ ਹੈ। ਰੌਸ਼ਨ ਪ੍ਰਿੰਸ ਮੁਤਾਬਕ, 'ਇਹੋ ਜਿਹੀਆਂ ਫਿਲਮਾਂ ਬਣਾਈਆਂ ਨਹੀਂ ਜਾਂਦੀਆਂ, ਸਗੋਂ ਬਣ ਜਾਂਦੀਆਂ ਹਨ। ਪਹਿਲੀ ਗੱਲ ਇਹ ਫਿਲਮ ਪਰਿਵਾਰਕ ਹੈ ਤੇ ਦੂਜੀ ਗੱਲ ਫਿਲਮ 'ਚ ਇੰਨਾ ਕੁ ਹਾਸਾ ਹੈ, ਜਿੰਨਾ ਕਦੇ ਅੱਜ ਤਕ ਕਿਸੇ ਪੰਜਾਬੀ ਫਿਲਮ 'ਚ ਸ਼ਾਇਦ ਨਾ ਹੋਵੇ।'


Tags: Laavaan Phere Roshan Prince Rubina Bajwa Gurpreet Ghuggi Karamjit Anmol Harby Sangha BN Sharma

Edited By

Rahul Singh

Rahul Singh is News Editor at Jagbani.