FacebookTwitterg+Mail

ਪੰਜਾਬੀ ਫਿਲਮ 'ਲਾਵਾਂ ਫੇਰੇ' ਦੀ ਟੀਮ ਨੇ ਸੰਗਰੂਰ ਵਿਚ ਲਾਈ ਰੌਣਕ

laavaan phere team in sangrur
08 February, 2018 03:36:04 PM

ਸੰਗਰੂਰ (ਬੇਦੀ)— ਆਉਣ ਵਾਲੇ ਦਿਨਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦੀ ਟੀਮ ਫਿਲਮ ਦੀ ਪ੍ਰਮੋਸ਼ਨ ਲਈ ਸੰਗਰੂਰ ਵਿਖੇ ਪਹੁੰਚੀ। ਸਥਾਨਕ ਫਨ ਸਕੁਏਅਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫਿਲਮ ਦੇ ਅਦਾਕਾਰ ਰੌਸ਼ਨ ਪ੍ਰਿੰਸ ਤੇ ਕਰਮਜੀਤ ਅਨਮੋਲ ਨੇ ਦੱਸਿਆ ਕਿ ਹਾਸਿਆਂ ਨਾਲ ਭਰਪੂਰ ਇਹ ਫਿਲਮ ਜਿਥੇ ਦਰਸ਼ਕਾਂ ਨੂੰ ਤਣਾਅਮੁਕਤ ਕਰੇਗੀ, ਉਥੇ ਇਸ ਫਿਲਮ 'ਚ ਅਜਿਹੇ ਰਿਸ਼ਤੇਦਾਰਾਂ ਦਾ ਧੌਂਸਪੁਣਾ ਵਿਖਾਇਆ ਗਿਆ ਹੈ, ਜੋ ਆਪਣੇ ਰਿਸ਼ਤੇਦਾਰਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਦੇ ਹਨ।
ਕਰਮਜੀਤ ਅਨਮੋਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਰੰਜੀਵ ਸਿੰਗਲਾ ਦੇ ਸਹਿਯੋਗ ਨਾਲ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਦੀ ਡਾਇਰੈਕਸ਼ਨ ਸਮੀਪ ਕੰਗ ਵਲੋਂ ਕੀਤੀ ਗਈ ਹੈ। ਇਸ ਫਿਲਮ 'ਚ ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ, ਮਲਕੀਤ ਰੌਣੀ, ਅਨਮੋਲ ਵਰਮਾ ਤੇ ਟਾਟਾ ਬੈਨੀਪਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਇਸ ਮੌਕੇ ਫਨ ਸਕੁਏਅਰ ਦੇ ਮਾਲਕ ਹੈਪੀ ਗੋਇਲ ਤੇ ਹਰਸ਼ ਗੋਇਲ ਵੀ ਹਾਜ਼ਰ ਸਨ।


Tags: Laavaan Phere Roshan Prince Rubina Bajwa Sangrur Gurpreet Ghuggi Karamjit Anmol Harby Sangha

Edited By

Rahul Singh

Rahul Singh is News Editor at Jagbani.