FacebookTwitterg+Mail

ਰੌਸ਼ਨ ਪ੍ਰਿੰਸ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਲਾਵਾਂ ਫੇਰੇ' ਦਾ ਟਾਈਟਲ ਟਰੈਕ (ਵੀਡੀਓ)

laavaan phere title track
19 February, 2018 04:23:48 PM

ਜਲੰਧਰ (ਬਿਊਰੋ)— 16 ਫਰਵਰੀ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਲਾਵਾਂ ਫੇਰੇ' ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਫਿਲਮ ਦੇ ਜ਼ਿਆਦਾਤਰ ਸ਼ੋਅ ਹਾਊਸਫੁੱਲ ਹਨ ਤੇ ਅੱਜ ਹੀ ਖਬਰ ਆਈ ਹੈ ਕਿ ਫਿਲਮ ਨੇ ਬੀਤੇ ਐਤਵਾਰ ਨੂੰ 1 ਕਰੋੜ 17 ਲੱਖ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦਾ ਟਾਈਟਲ ਟਰੈਕ ਵੀ ਅੱਜ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਆਵਾਜ਼ ਰੌਸ਼ਨ ਪ੍ਰਿੰਸ ਨੇ ਦਿੱਤੀ ਹੈ। ਇਸ ਗੀਤ ਨੂੰ ਜੱਗੀ ਸਿੰਘ ਤੇ ਰੌਸ਼ਨ ਪ੍ਰਿੰਸ ਨੇ ਲਿਖਿਆ ਹੈ, ਜਿਸ ਨੂੰ ਸੰਗੀਤ ਜੱਗੀ ਸਿੰਘ ਨੇ ਦਿੱਤਾ ਹੈ। ਇਸ ਨੂੰ ਮਿਕਸ ਤੇ ਮਾਸਟਰ ਭਾਨੂੰ ਠਾਕੁਰ ਨੇ ਕੀਤਾ ਹੈ।

ਦੱਸਣਯੋਗ ਹੈ ਕਿ 'ਲਾਵਾਂ ਫੇਰੇ' ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟਰ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਹਨ। ਫਿਲਮ ਦੀ ਕਹਾਣੀ ਪਾਲੀ ਭੁਪਿੰਦਰ ਸਿੰਘ ਨੇ ਲਿਖੀ ਹੈ। ਫਿਲਮ 'ਚ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਯੂਟਿਊਬ 'ਤੇ ਇਹ ਗੀਤ ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।


Tags: Laavaan Phere Title Track Roshan Prince Rubina Bajwa Gurpreet Ghuggi Karamjit Anmol

Edited By

Rahul Singh

Rahul Singh is News Editor at Jagbani.