ਨਿਊਯਾਰਕ (ਬਿਊਰੋ)— ਮਸ਼ਹੂਰ ਪੌਪ ਗਾਇਕਾ ਤੇ ਗੀਤਕਾਰ ਲੇਡੀ ਗਾਗਾ ਅਕਸਰ ਆਪਣੀ ਹੌਟਨੈੱਸ ਅਤੇ ਸਟਾਈਲ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਲੇਡੀ ਗਾਗਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਲੇਡੀ ਗਾਗਾ ਇਨ੍ਹੀਂ ਦਿਨੀਂ ਨਿਊਯਾਰਕ 'ਚ ਸ਼ਾਪਿੰਗ ਕਰਨ ਪਹੁੰਚੀ ਹੈ। ਉੱਥੇ ਹੀ ਨਿਊਯਾਰਕ ਦੀਆਂ ਸੜਕਾਂ 'ਤੇ ਉਸ ਦੀਆਂ ਇਹ ਤਸਵੀਰਾਂ ਕਲਿਕ ਕੀਤੀਆਂ ਗਈਆਂ ਹਨ। ਇਸ ਦੌਰਾਨ ਲੇਡੀ ਗਾਗਾ ਬੇਹੱਦ ਸਟਾਈਲਿਸ਼ ਲੱਗ ਰਹੀ ਸੀ। ਉੱਥੇ ਹੀ ਉਸ ਨੇ ਸੰਤਰੀ ਰੰਗ ਦੀ ਜੈਕੇਟ ਅਤੇ ਕਾਲੇ ਰੰਗ ਦੇ ਬੂਟ ਪਾਏ ਸਨ ਜੋ ਉਸ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।
ਲੇਡੀ ਗਾਗਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਲੇਡੀ ਗਾਗਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 28.7 ਮਿਲੀਅਨ ਫਾਲੋਅਰਜ਼ ਹਨ।