FacebookTwitterg+Mail

ਬ੍ਰੈਡਲੀ ਨੇ ਜ਼ਿੰਦਗੀ ਬਦਲ ਦਿੱਤੀ : ਲੇਡੀ ਗਾਗਾ

lady gaga
14 October, 2018 05:34:12 PM

ਮੁੰਬਈ (ਬਿਊਰੋ)— ਗਾਇਕਾ ਤੇ ਅਦਾਕਾਰਾ ਲੇਡੀ ਗਾਗਾ ਦਾ ਕਹਿਣਾ ਹੈ ਕਿ ਬ੍ਰੈਡਲੀ ਕੂਪਰ ਨਾਲ ਕੰਮ ਕਰ ਕੇ ਉਸਨੇ ਬਹੁਤ ਕੁਝ ਸਿੱਖਿਆ ਹੈ, ਜਿਸ ਨਾਲ ਉਸਦੀ ਜ਼ਿੰਦਗੀ ਬਦਲ ਗਈ। ਗਾਗਾ ਨੇ ਕੂਪਰ ਨਾਲ ਫਿਲਮ 'ਏ ਸਟਾਰ ਇਜ਼ ਬਾਰਨ' 'ਚ ਕੰਮ ਕੀਤਾ ਹੈ। ਗਾਗਾ ਨੇ ਕਿਹਾ ਕਿ ''ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਤਿਆਰੀਆਂ ਕਰ ਰਹੇ ਸੀ ਅਤੇ ਇਸ ਦੌਰਾਨ ਅਸੀਂ ਬਹੁਤ ਚੰਗੇ ਦੋਸਤ ਬਣ ਗਏ।'' ਉਸ ਨੇ ਅੱਗੇ ਦੱਸਿਆ ਕਿ ''ਮੈਂ ਹਮੇਸ਼ਾ ਉਨ੍ਹਾਂ ਦੀ ਪ੍ਰਸ਼ੰਸਕ ਰਹੀ ਹਾਂ, ਉਨ੍ਹਾਂ ਮੈਨੂੰ ਬਹੁਤ ਕੁਝ ਸਿਖਾਇਆ ਹੈ ਤੇ ਮੇਰੀ ਜ਼ਿੰਦਗੀ ਬਦਲ ਦਿੱਤੀ।''

ਦੱਸਣਯੋਗ ਹੈ ਕਿ 'ਏ ਸਟਾਰ ਇਜ਼ ਬਾਰਨ' ਬ੍ਰੈਡਲੀ ਕੂਪਰ ਵਲੋਂ ਨਿਰਦੇਸ਼ਤ ਤੇ ਨਿਰਮਤ ਹੈ। ਭਾਰਤ 'ਚ ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋਈ।


Tags: Lady Gaga Bradley Cooper A Star Is Born Shooting Friend American Singer

Edited By

Kapil Kumar

Kapil Kumar is News Editor at Jagbani.