FacebookTwitterg+Mail

ਲੇਡੀ ਗਾਗਾ ਨੇ ਦੂਜੀ ਵਾਰ ਤੋੜੀ ਮੰਗਣੀ

lady gaga and christian carino
23 February, 2019 01:22:07 PM

ਨਵੀਂ ਦਿੱਲੀ (ਬਿਊਰੋ) : ਹਾਲੀਵੁੱਡ ਸਿੰਗਰ ਤੇ ਅਦਾਕਾਰਾ ਲੇਡੀ ਗਾਗਾ ਨੇ Christian Carino ਨਾਲ ਮੰਗਣੀ ਤੋੜ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਪ੍ਰਪੋਜ਼ ਕਰਨ ਤੋਂ ਬਾਅਦ ਉਨ੍ਹਾਂ 'ਚ ਕੁਝ ਚੀਜ਼ਾਂ ਸਹੀਂ ਨਹੀਂ ਚੱਲ ਰਹੀਆਂ ਸਨ ਅਤੇ ਆਖਿਰਕਾਰ ਹੁਣ ਇਹ ਰਿਸ਼ਤਾ ਖਤਮ ਹੋ ਚੁੱਕਾ ਹੈ। 

ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਰਿਸ਼ਤਾ ਕੁਝ ਸਮੇਂ ਪਹਿਲਾ ਹੀ ਖਤਮ ਹੋ ਗਿਆ ਸੀ। 'ਆਸਕਰ ਇਜ਼ ਬਾਰਨ' ਅਦਾਕਾਰਾ ਨੇ ਅਕਤੂਬਰ 'ਚ ਕਾਰਿਨੋ ਨਾਲ ਮੰਗਣੀ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਪਹਿਲਾਂ ਲੇਡੀ ਗਾਗਾ ਅਭਿਨੇਤਾ ਟੇਲਰ ਕਿਨੀ ਨਾਲ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ। ਕਾਰਿਨੋ ਨਾਲ ਮੰਗਣੀ ਟੁੱਟਣ ਦੀ ਅਫਵਾਹ ਉਦੋਂ ਆਉਣ ਲੱਗੀ ਜਦੋਂ ਲੇਡੀ ਗਾਗਾ ਗ੍ਰੈਮੀ 'ਚ ਮੰਗਣੀ ਦੀ ਅੰਗੂਠੀ ਤੋਂ ਬਿਨਾਂ ਨਜ਼ਰ ਆਈ। ਦੱਸਿਆ ਗਿਆ ਸੀ ਕਿ ਉਸ ਦੀ ਇਹ ਅੰਗੂਠੀ ਕਰੀਬ 2 ਕਰੋੜ ਰੁਪਏ ਦੀ ਸੀ, ਜਿਸ 'ਚ ਪਿੰਕ ਸਫਾਅਰ ਤੇ ਉਸ ਦੇ ਚਾਰੋਂ ਪਾਸੇ ਡਾਇਮੰਡ ਲੱਗੇ ਸਨ। ਕਾਰਿਨੋ ਨੇ ਆਪਣੀ ਬਾਂਹ 'ਤੇ ਗਾਗਾ ਦਾ ਪੋਨੀਟੇਲ ਵਾਲਾ ਟੈਟੂ ਵੀ ਬਣਵਾਇਆ ਸੀ।  


Tags: Lady Gaga Hollywood News In Punjabi Christian Carino Engagement Broke Up Relationships Hollywood Film Stars ਹਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.