ਲਾਂਸ ਏਜਲਸ (ਬਿਊਰੋ) — ਸਕ੍ਰੀਨ ਐਕਟਰਸ ਗਿਲਡ (ਐੱਸ. ਏ. ਜੀ) ਐਵਾਰਡਜ਼ 'ਚ ਮਾਰਵਨ ਸਟੂਡੀਓਜ਼ ਦੀ 'ਬਲੈਕ ਪੈਂਥਰ' ਨੂੰ 'ਬੈਸਟ ਕਾਸਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਦੋਂਕਿ ਰਾਮੀ ਮਾਲੇਕ ਤੇ ਗਲੇਨ ਕਲੋਜ ਸਰਵਸ਼੍ਰੇਸ਼ਠ ਕਲਾਕਾਰ ਦੇ ਰੂਪ 'ਚ ਉਭਰੇ ਹਨ।
2019 ਦੇ ਐੱਸ. ਏ. ਜੀ. ਐਵਾਰਡਜ਼ ਦਾ ਆਯੋਜਨ ਬੀਤੇ ਐਤਵਾਰ ਸ਼ਾਮ ਕੀਤਾ ਗਿਆ ਸੀ, ਜਿਸ 'ਚ ਹਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
ਇਸ ਦੌਰਾਨ ਹਾਲੀਵੁੱਡ ਹਸੀਨਾਵਾਂ ਨੇ ਆਪਣੇ ਹੌਟ ਤੇ ਬੋਲਡ ਲੁੱਕ ਨਾਲ ਫੈਨਜ਼ ਦੇ ਦਿਲ ਲੁੱਟੇ।
ਖਾਸ ਗੱਲ ਇਹ ਹੈ ਕਿ ਲੇਡੀ ਗਾਗਾ ਨੇ ਵ੍ਹਾਈਟ ਗਾਊਨ 'ਚ ਫੈਨਜ਼ ਨੂੰ ਮਦਹੋਸ਼ ਕੀਤਾ।
ਇਸ ਦੌਰਾਨ ਲੇਡੀ ਗਾਗਾ ਦੀ ਵ੍ਹਾਈਟ ਆਊਟਫਿੱਟ ਨੇ ਲੋਕਾਂ ਦਾ ਦਿਲ ਜਿੱਤਿਆ।
ਹਾਲਾਂਕਿ ਲੇਡੀ ਗਾਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇਸ ਈਵੈਂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।