FacebookTwitterg+Mail

'ਲਗਾਨ' ਦੇ ਹੀਰੋ ਆਮਿਰ ਖਾਨ 'ਤੇ ਬਕਾਇਆ ਹੈ ਲਗਾਨ

lagaan pending on aamir khan
25 November, 2015 09:38:30 PM
ਹਰਦੋਈ- ਕਿਸਾਨਾਂ ਦਾ 'ਲਗਾਨ' ਮਾਫ ਕਰਵਾਉਣ ਲਈ ਅੰਗਰੇਜ਼ਾਂ ਨਾਲ ਲੜਾਈ ਲੜਨ ਅਤੇ ਕ੍ਰਿਕਟ ਰਾਹੀਂ ਜਿੱਤ ਹਾਸਲ ਕਰਨ ਵਾਲੇ ਕਿਰਦਾਰ ਨੂੰ ਸੁਰਜੀਤ ਕਰਨ ਵਾਲੇ ਫਿਲਮ ਅਭਿਨੇਤਾ ਆਮਿਰ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਤੇ ਫਸਲੀ 'ਲਗਾਨ' ਬਕਾਇਆ ਹੈ। ਇਸ ਦੀ ਵਸੂਲੀ ਲਈ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲਾ ਪ੍ਰਸ਼ਾਸਨ ਵਲੋਂ ਪਰਿਵਾਰ ਨੂੰ ਬਕਾਇਦਾ ਨੋਟਿਸ ਜਾਰੀ ਕੀਤਾ ਗਿਆ।
ਸ਼ਾਹਬਾਦ ਦੇ ਉਪ ਜ਼ਿਲਾ ਅਧਿਕਾਰੀ ਅਸ਼ੋਕ ਸ਼ੁਕਲਾ ਨੇ ਦੱਸਿਆ ਕਿ 817 ਰੁਪਏ 95 ਪੈਸੇ ਦਾ ਲਗਾਨ ਆਮਿਰ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਸਬੰਧ 'ਚ ਜੱਦੀ ਮਕਾਨ ਦੇ ਕੇਅਰ ਟੇਕਰ ਨੂੰ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਖਤਿਆਰਪੁਰ ਪਿੰਡ 'ਚ ਆਮਿਰ ਦਾ ਜੱਦੀ ਮਕਾਨ, ਜ਼ਮੀਨ ਅਤੇ ਬਾਗ ਹਨ। ਆਮਿਰ 'ਤੇ 118 ਰੁਪਏ 20 ਪੈਸੇ, ਉਸ ਦੀ ਭੈਣ ਨਿਕਹਿਤ ਖਾਨ 'ਤੇ 608 ਰੁਪਏ ਅਤੇ ਤਾਹਿਰ ਰਹੀਸ ਅਤੇ ਹੋਰ ਪਰਿਵਾਰ ਵਾਲਿਆਂ 'ਤੇ 93 ਰੁਪਏ 75 ਪੈਸੇ ਦਾ ਫਸਲੀ ਲਗਾਨ ਬਕਾਇਆ ਹੈ।

Tags: ਆਮਿਰ ਖਾਨ ਲਗਾਨ Aamir Khan Lagaan