FacebookTwitterg+Mail

ਕੈਨੇਡਾ ਦੇ ਇਨ੍ਹਾਂ ਥਿਏਟਰਾਂ 'ਚ ਰਿਲੀਜ਼ ਹੋਵੇਗੀ 'ਲਹੌਰੀਏ'

lahoriye canada theatres listing
10 May, 2017 05:26:05 PM
ਜਲੰਧਰ— ਇਸ ਸ਼ੁੱਕਰਵਾਰ ਭਾਵ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਦੀ ਵਿਦੇਸ਼ਾਂ 'ਚ ਵੀ ਕਾਫੀ ਚਰਚਾ ਹੋ ਰਹੀ ਹੈ। ਫਿਲਮ ਕੈਨੇਡਾ ਦੇ ਜਿਨ੍ਹਾਂ ਥਿਏਟਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਉਸ ਦੀ ਲਿਸਟ ਸਾਹਮਣੇ ਆਈ ਹੈ। ਇਸ ਲਿਸਟ 'ਚ ਓਨਟਾਰੀਓ ਦੇ 8, ਬ੍ਰਿਟਿਸ਼ ਕੋਲੰਬੀਆ ਦੇ 4, ਐਲਬਰਟਾ ਦੇ 3, ਮੋਂਟਾਰੀਓ ਦਾ 1 ਤੇ ਕਿਊਬਾ ਦਾ 1 ਥਿਏਟਰ ਸ਼ਾਮਲ ਹੈ।
ਫਿਲਮ ਦੇ ਰਿਲੀਜ਼ ਹੋਣ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 'ਲਹੌਰੀਏ' 'ਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਯੁਵਰਾਜ ਹੰਸ, ਨਿਮਰਤ ਖਹਿਰਾ, ਗੁੱਗੂ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ ਤੇ ਰਾਜੀਵ ਠਾਕੁਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਲੇਖਣ ਤੇ ਨਿਰਦੇਸ਼ਨ ਅੰਬਦਰੀਪ ਸਿੰਘ ਨੇ ਕੀਤਾ ਹੈ।

Tags: Lahoriye Amrinder Gill Sargun Mehta ਲਹੌਰੀਏ ਅਮਰਿੰਦਰ ਗਿੱਲ ਸਰਗੁਣ ਮਹਿਤਾ