FacebookTwitterg+Mail

ਹਸੀਨ ਵਾਦੀਆਂ ਵਿਚਕਾਰ ਪਿਆਰ 'ਚ ਪਾਗਲ ਦਿਖੇ 'ਲੈਲਾ ਮਜਨੂੰ' (ਵੀਡੀਓ)

laila majnu
01 June, 2018 07:11:41 PM

ਮੁੰਬਈ (ਬਿਊਰੋ)— ਇਤਿਹਾਸਕ ਪ੍ਰੇਮ ਕਹਾਣੀ 'ਲੈਲਾ ਮਜਨੂੰ' 'ਤੇ ਬਣੀ ਇਸ ਨਾਂ ਦੀ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਦਾ ਭਰਾ ਸਾਜ਼ਿਦ ਅਲੀ ਕਰ ਰਿਹਾ ਹੈ। ਇਸ ਫਿਲਮ 'ਚ ਲੈਲਾ ਮਜਨੂੰ ਦੀ ਕਹਾਣੀ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ 'ਚ ਅਵਿਨਾਸ਼ ਤਿਵਾਰੀ ਮਜਨੂੰ ਦਾ ਕਿਰਦਾਰ ਨਿਭਾਅ ਰਹੇ ਹਨ, ਉੱਥੇ ਹੀ ਲੈਲਾ ਦੇ ਕਿਰਦਾਰ 'ਚ ਤ੍ਰਿਪਤੀ ਡਿਮਰੀ ਹੈ। ਇਸ ਟੀਜ਼ਰ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਫਿਲਮ ਦੇ ਟਰੇਲਰ 'ਚ ਜੋ ਡਾਇਲਾਗਜ਼ ਸੁਣਨ ਨੂੰ ਮਿਲੇ ਹਨ ਉਸਨੂੰ ਤੋਂ ਬਾਅਦ ਫੈਨਜ਼ 'ਚ ਫਿਲਮ ਨੂੰ ਦੇਖਣ ਦੀ ਉਤਸੁਕਤਾ ਕਾਫੀ ਵੱਧ ਗਈ ਹੈ। ਇਮਤਿਆਜ਼ ਅਲੀ ਨੇ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ, ''ਪਿਆਰ 'ਚ ਪਾਗਲ...' ਅਸੀਂ ਹਮੇਸ਼ਾ ਪਿਆਰ 'ਚ ਇਹ ਲੱਬਦੇ ਰਹਿੰਦੇ ਹਾਂ ਕਿ ਇਸ 'ਚ ਕਿਹੜਾ ਪਾਗਲਪੰਨ ਹੋ ਸਕਦਾ ਹੈ। ਲੈਲਾ ਮਜਨੂੰ ਬਿਲਕੁਲ ਉਸ ਤਰ੍ਹਾਂ ਦੀ ਹੈ। ਇਸ ਯਾਦਗਾਰ ਲਵ ਸਟੋਰੀ ਨੂੰ ਮੈਂ ਆਪਣੇ ਤਰੀਕੇ ਨਾਲ ਪੇਸ਼ ਕਰ ਰਿਹਾ ਹਾਂ ਜਿਸਨੂੰ ਸਾਜ਼ਿਦ ਅਲੀ ਨੇ ਲਿਖਿਆ ਹੈ ਅਤੇ ਉਹ ਹੀ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫਿਲਮ 24 ਅਗਸਤ, 2018 ਨੂੰ ਰਿਲੀਜ਼ ਹੋਵੇਗੀ।


Tags: Laila Majnu Teaser Sajid Ali Imtiaz Ali Dialogue Hindi Film

Edited By

Kapil Kumar

Kapil Kumar is News Editor at Jagbani.