FacebookTwitterg+Mail

ਵੀਡੀਓ : 'ਲੈਲਾ ਮਜਨੂੰ' ਦਾ ਟਰੇਲਰ ਰਿਲੀਜ਼, ਜਨੂੰਨ 'ਚ ਬਦਲਦਾ ਦਿਸਿਆ ਪਿਆਰ

laila majnu
07 August, 2018 03:53:47 PM

ਨਵੀਂ ਦਿੱਲੀ(ਬਿਊਰੋ)— ਏਕਤਾ ਕਪੂਰ ਤੇ ਇਮਤਿਆਜ਼ ਅਲੀ ਪਿਆਰ ਦੀ ਸੱਚੀ ਤੇ ਸਦੀਆਂ ਪੁਰਾਣੀ ਕਹਾਣੀ ਲੈ ਕੇ ਆ ਰਹੇ ਹਨ। ਫਿਲਮ ਦਾ ਨਾਂ 'ਲੈਲਾ ਮਜਨੂੰ' ਹੈ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਅਵਿਨਾਸ਼ ਤਿਵਾਰੀ ਅਤੇ ਤ੍ਰਿਪਤੀ ਡਿਮਰੀ ਇਸ ਫਿਲਮ ਨਾਲ ਡੈਬਿਊ ਕਰਨ ਜਾ ਰਿਹਾ ਹੈ। ਫਿਲਮ ਨੂੰ ਸਾਜਿਦ ਅਲੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਸ਼ੂਟਿੰਗ ਕਸ਼ਮੀਰ ਵਾਦੀਆਂ 'ਚ ਹੋਈ ਹੈ। ਡਾਈਲਾਗ ਅਤੇ ਕਲਾਕਾਰਾਂ ਦੀ ਐਕਟਿੰਗ ਦਮਦਾਰ ਨਜ਼ਰ ਆ ਰਹੀ ਹੈ। ਫਿਲਮ 'ਚ ਅਵਿਨਾਸ਼ ਮਜਨੂੰ ਦੇ ਅਤੇ ਤ੍ਰਿਪਤ ਲੈਲਾ ਦੇ ਕਿਰਦਾਰ 'ਚ ਹੈ। ਕਹਾਣੀ ਦੋਵਾਂ ਦੇ ਪਿਆਰ ਤੋਂ ਸ਼ੁਰੂ ਹੁੰਦੀ ਹੈ ਅਤੇ ਬਾਅਦ 'ਚ ਜਨੂੰਨ ਦਾ ਰੂਪ ਲੈ ਲੈਂਦੀ ਹੈ। 

ਦੱਸਣਯੋਗ ਹੈ ਕਿ ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਇਮਤਿਆਜ਼ ਅਲੀ ਨੇ ਕਿਹਾ ਸੀ, ''ਇਹ ਇਕ ਕਦੇ ਨਾ ਖਤਮ ਹੋਣ ਵਾਲੇ ਪਿਆਰ ਦੀ ਕਹਾਣੀ ਹੈ। ਸਾਨੂੰ ਪੂਰੀ ਕਹਾਣੀ ਨੂੰ ਨਵੇਂ ਤਰੀਕੇ ਤੇ ਨਵੇਂ ਚਿਹਰਿਆਂ ਨਾਲ ਪੇਸ਼ ਕਰਨਾ ਚਾਹੁੰਦੇ ਸੀ। ਫਿਲਮ ਬਣਾਉਣ ਦਾ ਅਨੁਭਵ ਸ਼ਾਨਦਾਰ ਰਿਹਾ ਅਤੇ ਇੰਤਜ਼ਾਰ ਹੈ ਕਿ ਇਹ ਫਿਲਮ ਦੁਨੀਆ ਦੇਖੇ।''


Tags: Laila MajnuOfficial TeaserImtiaz AliEkta KapoorSajid AliTwitterInstagram

Edited By

Sunita

Sunita is News Editor at Jagbani.