FacebookTwitterg+Mail

ਭਾਰਤ 'ਚ ਸਮੋਇਆ ਹੈ 'ਲੈਲਾ ਮਜਨੂੰ' ਦੀ ਪ੍ਰੇਮ ਕਹਾਣੀ ਦਾ ਵਜੂਦ

laila majnu
01 September, 2018 02:54:55 PM

ਮੁੰਬਈ (ਬਿਊਰੋ)— ਕਈ ਸਾਲ ਪੁਰਾਣੀ ਪ੍ਰੇਮ ਕਹਾਣੀ 'ਲੈਲਾ ਮਜਨੂੰ' ਦੇ ਬਾਰੇ 'ਚ ਹਰ ਕੋਈ ਜਾਣਦਾ ਹੈ। ਉਨ੍ਹਾਂ ਦੇ ਪ੍ਰੇਮ ਦੇ ਕਿੱਸੇ ਅੱਜ ਵੀ ਮਸ਼ਹੂਰ ਹਨ ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਨ ਹਨ ਕਿ ਲੈਲਾ ਮਜਨੂੰ ਦਾ ਵਜੂਦ ਵਿਦੇਸ਼ 'ਚ ਨਹੀਂ, ਬਲਕਿ ਸਾਡੇ ਦੇਸ਼ 'ਚ ਹੀ ਹੈ। ਇਕ ਦੂਜੇ ਦੇ ਪਿਆਰ 'ਚ ਕੁਰਬਾਨੀ ਦੇਣ ਵਾਲੇ ਲੈਲਾ ਮਜਨੂੰ ਦੀ ਮਜ਼ਾਰ ਭਾਰਤ ਦੇ ਰਾਜਸਥਾਨ ਸਥਿਤ ਗੰਗਾਨਗਰ 'ਚ ਹੈ। ਹਰ ਸਾਲ ਜੂਨ ਮਹੀਨੇ 'ਚ ਇੱਥੇ ਲੈਲਾ ਮਜਨੂੰ ਦਾ ਮੇਲਾ ਲਗਦਾ ਹੈ, ਜਿੱਥੇ ਵੱਡੀ ਗਿਣਤੀ 'ਚ ਪ੍ਰੇਮੀ ਜੋੜੇ ਆਪਣੇ ਪਿਆਰ ਦੀ ਸਲਾਮਤੀ ਲਈ ਦੁਆ-ਸਲਾਮ ਮੰਗਦੇ ਹਨ ਅਤੇ ਮਜ਼ਾਰ ਦੇ ਸਾਹਮਣੇ ਮੱਥਾ ਟੇਕ ਕੇ ਜੀਵਨ ਭਰ ਇਕ ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਂਦੇ ਹਨ।

Punjabi Bollywood Tadka
ਏਕਤਾ ਕਪੂਰ ਅਤੇ ਇਮਤਿਆਜ਼ ਅਲੀ ਇਕ ਵਾਰ ਫਿਰ 'ਲੈਲਾ ਮਜਨੂੰ' ਦੇ ਪ੍ਰੇਮ ਦੇ ਕਿੱਸੇ ਪ੍ਰਸ਼ੰਸਕਾਂ ਦੇ ਸਾਹਮਣੇ ਪੇਸ਼ ਕਰਨ ਲਈ ਤਿਆਰ ਹਨ ਅਤੇ ਲਗਭਗ 42 ਸਾਲਾਂ ਬਾਅਦ ਪ੍ਰਸ਼ੰਸਕਾਂ ਨੂੰ 'ਲੈਲਾ ਮਜਨੂੰ' ਦੀ ਕਹਾਣੀ ਪਰਦੇ 'ਤੇ ਦੇਖਣ ਨੂੰ ਮਿਲੇਗੀ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਮਤਿਆਜ਼ ਅਲੀ ਵਲੋਂ ਪ੍ਰੋਡਿਊਸ ਕੀਤੀ ਫਿਲਮ 'ਲੈਲਾ ਮਜਨੂੰ' ਦਾ ਨਿਰਦੇਸ਼ਨ ਸਾਜ਼ਿਦ ਅਲੀ ਵਲੋਂ ਕੀਤਾ ਗਿਆ ਹੈ। ਬਾਲਾਜੀ ਮੋਸ਼ਨ ਪਿਚਰਜ਼ ਅਤੇ ਪ੍ਰੀਟੀ ਅਲੀ ਦੀ ਪੀ. ਫਿਲਮਜ਼ ਵਲੋਂ ਪ੍ਰੋਡਿਊਸ ਕੀਤੀ ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka


Tags: Laila Majnu Love Story Ekta Kapoor Imtiaz Ali Rajasthan Bollywood Actor

Edited By

Kapil Kumar

Kapil Kumar is News Editor at Jagbani.