FacebookTwitterg+Mail

ਇਮਤਿਆਜ਼ ਅਲੀ ਦੀ ਫਿਲਮ 'ਲੈਲਾ ਮਜਨੂੰ' ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੀਤਾ ਪ੍ਰਭਾਵਿਤ

laila majnu
05 September, 2018 05:27:47 PM

ਮੁੰਬਈ (ਬਿਊਰੋ)— ਫਿਲਮ ਨਿਰਮਾਤਾ ਇਮਤਿਆਜ਼ ਅਲੀ ਨੇ ਹਾਲ ਹੀ 'ਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਆਪਣੀ ਨਵੀਂ ਫਿਲਮ 'ਲੈਲਾ ਮਜਨੂੰ' ਦੀ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ। ਸੋਮਵਾਰ ਨੂੰ ਹਿੰਦੂ ਕਾਲਜ ਦੀ ਥੀਏਟਰ ਸੋਸਾਇਟੀ ਸਮੇਤ ਦਿੱਲੀ ਯੂਨੀਵਰਸਿਟੀ ਥੀਏਟਰ ਸੋਸਾਇਟੀ ਨੂੰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ਼ੋਅ ਲਈ ਸੱਦਾ ਭੇਜਿਆ ਗਿਆ। ਸ਼ੋਅ ਤੋਂ ਬਾਅਦ ਸਭ ਵਿਦਿਆਰਥੀ ਅਵਿਨਾਸ਼ ਤਿਵਾਰੀ ਅਤੇ ਤ੍ਰਿਪਤੀ ਡੀਮਰੀ ਅਭਿਨੈ 'ਲੈਲਾ ਮਜਨੂੰ' ਦੀ ਪ੍ਰੇਮ ਕਹਾਣੀ 'ਚ ਅਹਿਮ ਭੂਮਿਕਾ ਨਿਭਾਉਂਦੇ ਹੋਈ ਇਸ ਜੋੜੀ ਦੀ ਪ੍ਰਸ਼ੰਸਾਂ ਕਰਦੇ ਨਜ਼ਰ ਆਏ।

Punjabi Bollywood Tadka
ਸਕ੍ਰੀਨਿੰਗ ਦੌਰਾਨ ਇਮਤਿਆਜ਼ ਨੇ ਕਿਹਾ, ''ਜੋ ਸਮਾਂ ਮੈਂ ਦਿੱਲੀ ਯੂਨੀਵਰਸਿਟੀ 'ਚ ਬਤੀਤ ਕੀਤਾ, ਉਹ ਸਭ ਤੋਂ ਪ੍ਰਭਾਵਸ਼ਾਲੀ ਸਮਾਂ ਸੀ। ਮੈਂ ਵਿਦਿਆਰਥੀਆਂ ਨੂੰ ਆਪਣਾ ਕੰਮ ਦਿਖਾਉਣਾ ਚਾਹੁੰਦਾ ਹਾਂ ਕਿਉਂਕਿ ਉਹ ਇਕ ਅਜਿਹੇ ਸਮੇਂ ਅਤੇ ਉਮਰ 'ਚ ਹਨ ਜਿੱਥੇ ਉਹ ਹੋਰ ਲੋਕਾਂ ਕੋਲੋਂ ਪ੍ਰਭਾਵਿਤ ਨਹੀਂ ਹੋਣਗੇ ਪਰ ਉਹ ਮੈਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਦੀ ਸਲਾਹ ਲੈਣਾ ਚਾਹੁੰਦਾ ਸੀ।

5 ਸਤੰਬਰ ਨੂੰ ਭਾਰਤ 'ਚ ਟੀਚਰਸ ਡੇਅ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਇਮਤਿਆਜ਼ ਨੇ ਕਿਹਾ, ''ਅਜਿਹੇ ਅਧਿਆਪਕ ਹੁੰਦੇ ਹਨ ਜਿਨ੍ਹਾਂ ਨੂੰ ਅਧਿਆਪਕ ਕਿਹਾ ਜਾਂਦਾ ਹੈ ਪਰ ਕੁਝ ਅਜਿਹੇ ਵੱਡੇ ਅਧਿਆਪਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਅਜਿਹਾ ਨਹੀਂ ਕਿਹਾ ਜਾਂਦਾ। ਇਹ ਫਿਲਮ ਉਨ੍ਹਾਂ ਅਧਿਆਪਕਾਂ ਨੂੰ ਹੀ ਸਮਰਪਿਤ ਹੈ। ਸਾਜਿਦ ਅਲੀ ਨਿਰਦੇਸ਼ਿਤ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Laila Majnu Imtiaz Ali University Of Delhi Tripti Dimri Screening Bollywood Actor

Edited By

Kapil Kumar

Kapil Kumar is News Editor at Jagbani.