FacebookTwitterg+Mail

'ਲੈਲਾ ਮਜਨੂੰ' ਦੀ ਕਾਸਟ ਨਾਲ ਇਮਤਿਆਜ਼ ਅਲੀ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ

laila majnu star cast in amritsar
02 September, 2018 02:06:48 PM

ਅੰਮ੍ਰਿਤਸਰ (ਬਿਊਰੋ)— ਫਿਲਮ ਰਿਲੀਜ਼ ਤੋਂ ਪਹਿਲਾਂ ਨਿਰਦੇਸ਼ਕ ਇਮਤਿਆਜ਼ ਅਲੀ ਆਪਣੀ ਆਗਾਮੀ ਫਿਲਮ ਦੀ ਕਾਸਟ ਨਾਲ ਸਦੀ ਦੀ ਅਮਰ ਪ੍ਰੇਮ ਕਹਾਣੀ 'ਲੈਲਾ ਮਜਨੂੰ' ਦੇ ਪ੍ਰਚਾਰ 'ਚ ਰੁੱਝੇ ਹਨ। ਪ੍ਰਚਾਰ ਦੇ ਸਿਲਸਿਲੇ 'ਚ ਫਿਲਮ ਦੇ ਮੁੱਖ ਕਲਾਕਾਰਾਂ ਅਵਿਨਾਸ਼ ਤਿਵਾਰੀ ਤੇ ਤ੍ਰਿਪਤੀ ਡਿਮਰੀ ਨਾਲ ਨਿਰਦੇਸ਼ਕ ਇਮਤਿਆਜ਼ ਅਲੀ ਐਤਵਾਰ ਦੇ ਦਿਨ ਅੰਮ੍ਰਿਤਸਰ ਪਹੁੰਚੇ, ਜਿਥੇ ਸਾਰਿਆਂ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਫਿਲਮ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ ਤੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ।Punjabi Bollywood Tadka

ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਤਿੰਨਾਂ ਨੇ ਅੰਮ੍ਰਿਤਸਰ ਦੀਆਂ ਗਲੀਆਂ ਵੱਲ ਰੁਖ਼ ਕੀਤਾ, ਜਿਥੇ ਫਿਲਮ ਦੇ ਲੈਲਾ ਮਜਨੂੰ ਤੇ ਇਮਤਿਆਜ਼ ਅਲੀ ਮਿਲ ਕੇ ਪੰਜਾਬ ਦੇ ਖਾਣੇ ਦਾ ਆਨੰਦ ਮਾਣਦੇ ਨਜ਼ਰ ਆਏ। ਫਿਲਮ ਨਿਰਮਾਤਾ ਏਕਤਾ ਕਪੂਰ ਤੇ ਨਿਰਦੇਸ਼ਕ ਇਮਤਿਆਜ਼ ਅਲੀ ਇਕ ਵਾਰ ਫਿਰ ਲੈਲਾ ਮਜਨੂੰ ਦੇ ਪ੍ਰੇਮ ਪ੍ਰਸੰਗ ਦੇ ਕਿੱਸੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਲਈ ਤਿਆਰ ਹਨ ਤੇ ਲਗਭਗ 42 ਸਾਲਾਂ ਬਾਅਦ ਦਰਸ਼ਕਾਂ ਨੂੰ ਲੈਲਾ ਮਜਨੂੰ ਦੀ ਕਹਾਣੀ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।Punjabi Bollywood Tadka

ਇਮਤਿਆਜ਼ ਅਲੀ ਦੀ ਪੇਸ਼ਕਸ਼ ਵਾਲੀ 'ਲੈਲਾ ਮਜਨੂੰ' ਫਿਲਮ ਸਾਜਿਦ ਅਲੀ ਵਲੋਂ ਡਾਇਰੈਕਟ ਕੀਤੀ ਗਈ ਹੈ। ਬਾਲਾਜੀ ਮੋਸ਼ਨ ਪਿਕਚਰਸ ਤੇ ਪ੍ਰੀਟੀ ਅਲੀ ਦੀ ਪੀ ਫਿਲਮਜ਼ ਵਲੋਂ ਨਿਰਮਿਤ ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Laila Majnu Amritsar Golden Temple Imtiaz Ali Avinash Tiwary Tripti Dimri

Edited By

Rahul Singh

Rahul Singh is News Editor at Jagbani.