FacebookTwitterg+Mail

ਲਾਈਏ ਜੇ ਯਾਰੀਆਂ' ਦੇ ਗੀਤ 'ਦਰਸ਼ਨ ਮਹਿੰਗੇ' ਨੂੰ ਦਰਸ਼ਕਾਂ ਨੇ ਕੀਤਾ ਪਸੰਦ (ਵੀਡੀਓ)

laiye je yaarian movie song darshan mehenge
26 May, 2019 01:11:03 PM

ਜਲੰਧਰ(ਬਿਊਰੋ)- ਭਾਰਤ 'ਚ 5 ਜੂਨ ਤੇ ਵਿਦੇਸ਼ਾਂ ਵਿਚ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਦਾ ਪਹਿਲਾ ਗੀਤ 'ਦਰਸ਼ਨ ਮਹਿੰਗੇ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਮਰਿੰਦਰ ਗਿੱਲ ਤੇ ਸਜਨ ਅਦੀਬ ਵਲੋਂ ਗਾਏ ਇਸ ਗੀਤ ਨੂੰ ਹਰਮਨਜੀਤ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਮਿਊਜ਼ਿਕ ਡੀ. ਜੇ. ਇਨਟੈਂਸ ਨੇ ਤਿਆਰ ਕੀਤਾ ਹੈ। ਰਿਦਮ ਬੁਆਏਜ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 2 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਗਿਆ ਹੈ।

ਦੱਸਣਯੋਗ ਹੈ ਕਿ ਪਪੀਲੀਓ ਮੀਡੀਆ ਤੇ ਰਿਦਮ ਬੁਆਏਜ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਨੂੰ ਸੁੱਖ ਸੰਘੇੜਾਂ ਨੇ ਡਾਇਰੈਕਟ ਕੀਤਾ ਹੈ।ਇਸ ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖੇ ਹਨ ਜਦਕਿ ਡਾਇਲਾਗਸ ਅੰਬਰਦੀਪ ਤੇ ਧੀਰਜ ਰਤਨ ਦੇ ਹਨ । ਹਰੀਸ਼ ਵਰਮਾ, ਰੂਪੀ ਗਿੱਲ, ਰੂਬੀਨਾ ਬਾਜਵਾ ਤੇ ਅਮਰਿੰਦਰ ਗਿੱਲ ਇਸ ਫਿਲਮ 'ਚ ਲੀਡ ਕਿਰਦਾਰ 'ਚ ਨਜ਼ਰ ਆਉਣਗੇ । ਜਲਦ ਹੀ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾਵੇਗਾ।ਕਾਰਜ ਗਿੱਲ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਡ੍ਰਿਸੀਟੀਬਿਉਟ ਕੀਤਾ ਜਾਵੇਗਾ।  


Tags: Laiye Je YaarianDarshan MehengeAmrinder GillSajjan AdeebHarish VermaRoopi GillRubina BajwaSukh SangeraKaraj GillRhythm Boys

About The Author

Lakhan

Lakhan is content editor at Punjab Kesari