ਜਲੰਧਰ (ਬਿਊਰੋ)— ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' 5 ਜੂਨ ਨੂੰ ਭਾਰਤ ਤੇ 7 ਜੂਨ ਨੂੰ ਵਿਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਬਾਕਮਾਲ ਟਰੇਲਰ ਨੇ ਪਹਿਲਾਂ ਹੀ ਦਰਸ਼ਕਾਂ ਦੀਆਂ ਉਡੀਕਾਂ 'ਚ ਵਾਧਾ ਕੀਤਾ ਹੈ। ਹੁਣ ਤਕ ਰਿਲੀਜ਼ ਹੋਏ ਦੋ ਗੀਤ 'ਦਰਸ਼ਨ ਮਹਿੰਗੇ' ਤੇ 'ਆ ਕੀ ਹੋਇਆ' ਵੀ ਦਰਸ਼ਕਾਂ ਦੀ ਜ਼ੁਬਾਨ 'ਤੇ ਚੜ੍ਹ ਗਏ ਹਨ। ਫਿਲਮ 'ਚ ਇਕ ਤੋਂ ਇਕ ਵਧੀਆ ਗੀਤ ਸ਼ਾਮਲ ਕੀਤੇ ਗਏ ਹਨ। ਫਿਲਮ 'ਚ ਕੁਲ 7 ਗੀਤ ਹਨ, ਜਿਨ੍ਹਾਂ 'ਚੋਂ 2 ਗੀਤਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਬਾਕੀ ਦੇ 5 ਗੀਤਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ -
ਮੱਠੀ ਮੱਠੀ
ਗੀਤਕਾਰ- ਬੀਰ ਸਿੰਘ
ਗਾਇਕ- ਅਮਰਿੰਦਰ ਗਿੱਲ
ਮਿਊਜ਼ਿਕ- ਡਾ. ਜ਼ਿਊਸ
ਕੁਰਤੀ ਦੇ ਮੌਰ
ਗੀਤਕਾਰ- ਹਰਮਨਜੀਤ
ਗਾਇਕ- ਅਮਰਿੰਦਰ ਗਿੱਲ
ਮਿਊਜ਼ਿਕ- ਜਤਿੰਦਰ ਸ਼ਾਹ
ਈਗੋ ਸ਼ੀਗੋ
ਗੀਤਕਾਰ- ਹੈਪੀ ਪਰਸ਼ੋਵਾਲ
ਗਾਇਕ- ਗੈਰੀ ਸੰਧੂ
ਮਿਊਜ਼ਿਕ- ਇਨਟੈਂਸ
ਦਿਲ ਮੈਂ ਨਹੀਂ ਲਾਉਣਾ
ਗੀਤਕਾਰ- ਮਨਿੰਦਰ ਬੁੱਟਰ ਤੇ ਬਲਿੰਗ ਸਿੰਘ
ਗਾਇਕ- ਮਨਿੰਦਰ ਬੁੱਟਰ
ਮਿਊਜ਼ਿਕ- ਮਿਕਸ ਸਿੰਘ
ਯੂ ਐਂਡ ਆਈ
ਗੀਤਕਾਰ- ਰੈਵ ਹੰਜਰਾ
ਗਾਇਕ- ਅਮਰਿੰਦਰ ਗਿੱਲ
ਮਿਊਜ਼ਿਕ- ਸਨੈਪੀ
ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਤੇ ਅਮਰਿੰਦਰ ਗਿੱਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੱਜਣ ਅਦੀਬ ਤੇ ਅੰਬਰਦੀਪ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖੇ ਹਨ ਤੇ ਡਾਇਲਾਗਸ ਅੰਬਰਦੀਪ ਸਿੰਘ ਤੇ ਧੀਰਜ ਰਤਨ ਦੇ ਸਾਂਝੇ ਹਨ। ਫਿਲਮ ਇਕ ਰੋਮਾਂਟਿਕ ਡਰਾਮਾ ਹੈ, ਜਿਸ ਨੂੰ ਕਈ ਹਿੱਟ ਗਾਣਿਆਂ ਦੀ ਵੀਡੀਓ ਬਣਾ ਚੁੱਕੇ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। 'ਰਿਧਮ ਬੁਆਏਜ਼ ਡਿਸਟ੍ਰੀਬਿਊਸ਼ਨ' ਤੇ 'ਪਪੀਲੀਓ ਮੀਡੀਆ' ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।