FacebookTwitterg+Mail

'ਲਾਈਏ ਜੇ ਯਾਰੀਆਂ' ਦਾ ਨਵਾਂ ਗੀਤ 'ਆਹ ਕੀ ਹੋਇਆ' ਰਿਲੀਜ਼ (ਵੀਡੀਓ)

laiye je yaarian new song aah ki hoya
29 May, 2019 04:47:30 PM

ਜਲੰਧਰ (ਬਿਊਰੋ) : ਅਮਰਿੰਦਰ ਗਿੱਲ ਦੀ ਆਉਣ ਵਾਲੀ 'ਲਾਈਏ ਜੇ ਯਾਰੀਆਂ' ਦਾ ਨਵਾਂ ਗੀਤ 'ਆਹ ਕੀ ਹੋਇਆ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਇਸ ਗੀਤ ਨੂੰ ਰਾਜ ਰਣਜੋਧ ਨੇ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਹਨ। 'ਲਾਈਏ ਜੇ ਯਾਰੀਆਂ' ਦੇ ਗੀਤ 'ਆਹ ਕੀ ਹੋਇਆ' ਨੂੰ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਰੁਬਿਨਾ ਬਾਜਵਾ, ਹਰੀਸ਼ ਵਰਮਾ ਤੇ ਰੂਪੀ ਗਿੱਲ 'ਤੇ ਫਿਲਮਾਇਆ ਗਿਆ ਹੈ। ਦੱਸ ਦਈਏ ਕਿ 'ਲਾਈਏ ਜੇ ਯਾਰੀਆਂ' ਫਿਲਮ 'ਚ ਅਮਰਿੰਦਰ ਗਿੱਲ ਤੋਂ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ, ਅੰਬਰਦੀਪ ਸਿੰਘ, ਕਮਲਜੀਤ ਨੀਰੂ ਅਤੇ ਪ੍ਰਕਾਸ਼ ਦਮਦਾਰ ਕਿਰਦਾਰਾਂ 'ਚ ਨਜ਼ਰ ਆਉਣਗੇ। ਉਮੀਦ ਕੀਤੀ ਜਾਂਦੀ ਹੈ ਕਿ ਅਮਰਿੰਦਰ ਗਿੱਲ ਦੀਆਂ 'ਅੰਗਰੇਜ਼', 'ਲਵ ਪੰਜਾਬ' ਤੇ 'ਅਸ਼ਕੇ' ਫਿਲਮਾਂ ਵਾਂਗ ਹੀ ਦਰਸ਼ਕ ਇਸ ਫਿਲਮ ਨੂੰ ਵੀ ਪਿਆਰ ਦੇਣਗੇ।


ਦੱਸਣਯੋਗ ਹੈ ਕਿ 'ਪੈਪੀਲੋ ਮੀਡੀਆ' ਅਤੇ 'ਰਿਦਮ ਬੁਆਏਜ਼ ਡਿਸਟ੍ਰੀਬਿਊਸ਼ਨ' ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਅੰਬਰਦੀਪ ਸਿੰਘ ਨੇ ਫਿਲਮ ਦੇ ਡਾਇਲਾਗ ਲਿਖੇ ਹਨ। ਇਸ ਫਿਲਮ ਨੂੰ ਸੁੱਖ ਸੰਘੇੜਾ ਵਲੋਂ ਡਾਇਰੈਕਟ ਕੀਤਾ ਗਿਆ ਹੈ। ਅਮਰਿੰਦਰ ਗਿੱਲ ਦੀ ਫਿਲਮ 'ਲਾਈਏ ਜੇ ਯਾਰੀਆਂ' 5 ਜੂਨ ਭਾਰਤ ਅਤੇ 7 ਜੂਨ ਨੂੰ ਵਿਦੇਸ਼ 'ਚ ਰਿਲੀਜ਼ ਹੋ ਰਹੀ ਹੈ।


 


Tags: Aah Ki HoyaRaj RanjodhLaiye Je YaarianHarish VermaRoopi GillRubina BajwaKamaljeet NeeruParkash GadhuAmrinder Gill

Edited By

Sunita

Sunita is News Editor at Jagbani.