FacebookTwitterg+Mail

'ਲਾਈਏ ਜੇ ਯਾਰੀਆਂ' ਦੇ ਟਰੇਲਰ 'ਚ ਨਜ਼ਰ ਆਇਆ ਰੋਮਾਂਟਿਕ ਡਰਾਮਾ (ਵੀਡੀਓ)

laiye je yaarian official trailer release
28 May, 2019 04:47:10 PM

ਜਲੰਧਰ(ਬਿਊਰੋ) - ਅਮਰਿੰਦਰ ਗਿੱਲ ਤੇ ਰਿਧਮ ਬੁਆਏਜ਼ ਹਮੇਸ਼ਾ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਮਰਿੰਦਰ ਗਿੱਲ ਨੇ ਆਪਣੀ ਆਗਾਮੀ ਫਿਲਮ 'ਲਾਈਏ ਜੇ ਯਾਰੀਆਂ' ਦੀ ਅਨਾਊਂਸਮੈਂਟ ਕੀਤੀ ਤੇ ਅੱਜ ਉਸ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। 'ਲਾਈਏ ਜੇ ਯਾਰੀਆਂ' ਇਕ ਰੋਮਾਂਟਿਕ ਡਰਾਮਾ ਫਿਲਮ ਹੈ ਤੇ ਟਰੇਲਰ 'ਚ ਸਾਨੂੰ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਤੇ ਅਮਰਿੰਦਰ ਗਿੱਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਫਿਲਮ 'ਚ ਸੱਜਣ ਅਦੀਬ ਵੀ ਸਾਨੂੰ ਅਦਾਕਾਰੀ ਕਰਦੇ ਨਜ਼ਰ ਆਉਣਗੇ, ਜਿਨ੍ਹਾਂ ਦੀ ਇਕ ਝਲਕ ਵੀ ਟਰੇਲਰ 'ਚ ਦੇਖਣ ਨੂੰ ਮਿਲ ਰਹੀ ਹੈ। ਉਥੇ ਅੰਬਰਦੀਪ ਸਿੰਘ ਤੇ ਧੀਰਜ ਰਤਨ ਦੇ ਡਾਇਲਾਗਸ ਟਰੇਲਰ 'ਚ ਬੇਹੱਦ ਫਨੀ ਹਨ।

ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਤੋਂ ਪਹਿਲਾਂ ਇਸ ਦਾ ਇਕ ਗੀਤ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਅਮਰਿੰਦਰ ਗਿੱਲ ਤੇ ਸੱਜਣ ਅਦੀਬ ਨੇ ਇਕੱਠਿਆਂ ਗਾਇਆ। ਗੀਤ ਨੂੰ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਹੈ। ਯੂਟਿਊਬ 'ਤੇ ਇਹ ਗੀਤ ਟਰੈਂਡਿੰਗ 'ਚ ਹੈ ਤੇ ਇਸ ਨੂੰ ਹੁਣ ਤਕ ੩ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਹਨ ਤੇ ਸੰਗੀਤ ਇਨਟੈਂਸ ਨੇ ਦਿੱਤਾ ਹੈ।

Punjabi Bollywood Tadka

'ਲਾਈਏ ਜੇ ਯਾਰੀਆਂ' ਫਿਲਮ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ, ਜੋ ਕਈ ਸੁਪਰਹਿੱਟ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਬਣਾ ਚੁੱਕੇ ਹਨ। ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਤੇ ਸਕ੍ਰੀਨਪਲੇਅ ਧੀਰਜ ਰਤਨ ਤੇ ਮਨੀਲਾ ਰਤਨ ਨੇ ਲਿਖਿਆ ਹੈ। ਫਿਲਮ ਦੇ ਡਾਇਲਾਗਸ ਧੀਰਜ ਰਤਨ ਤੇ ਅੰਬਰਦੀਪ ਸਿੰਘ ਨੇ ਲਿਖੇ ਹਨ। ਫਿਲਮ ਭਾਰਤ 'ਚ 5 ਜੂਨ ਨੂੰ ਰਿਲੀਜ਼ ਹੋਵੇਗੀ, ਜਦਕਿ ਵਿਦੇਸ਼ਾਂ 'ਚ ਇਹ ਫਿਲਮ 7 ਜੂਨ ਨੂੰ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ।


Tags: Laiye Je YaarianHarish VermaAmrinder GillRubina BajwaRoopi GillSukh SangeraKaraj GillPunjabi Movie TrailerPunjabi Film UpdateRhythm Boyz

Edited By

Lakhan

Lakhan is News Editor at Jagbani.