FacebookTwitterg+Mail

'ਲਾਈਏ ਜੇ ਯਾਰੀਆਂ ਵਿਦੇਸ਼ਾਂ 'ਚ ਕੱਲ ਹੋਵੇਗੀ ਰਿਲੀਜ਼

laiye je yaarian overseas release
06 June, 2019 05:17:19 PM

ਜਲੰਧਰ (ਬਿਊਰੋ) — ਪੰਜਾਬ ਤੇ ਹੋਰਨਾਂ ਸੂਬਿਆਂ 'ਚ 5 ਜੂਨ ਪ੍ਰੀ-ਰਿਲੀਜ਼ ਹੋ ਚੁੱਕੀ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਨੂੰ ਅੱਜ ਵਿਦੇਸ਼ਾਂ 'ਚ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਬਾਲੀਵੁੱਡ ਫਿਲਮ 'ਭਾਰਤ' ਦੇ ਮੁਕਾਬਲੇ ਲੱਗੀ ਇਸ ਫਿਲਮ ਨੂੰ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਮਿਲਿਆ ਹੈ। ਫਿਲਮ ਦੀ ਟੀਮ ਵਲੋਂ ਲਿਆ ਗਿਆ ਇਹ ਫੈਸਲਾ ਕਾਫੀ ਸਹੀ ਰਿਹਾ ਤੇ ਫਿਲਮ ਨੇ ਕਾਮਯਾਬੀ ਵੀ ਹਾਸਲ ਕੀਤੀ ਹੈ।

 
 
 
 
 
 
 
 
 
 
 
 
 
 

Canada Theatre List Laiye Je Yaarian India pre release tomorrow Canada USA 7th June

A post shared by Amrinder Gill (@amrindergill) on Jun 4, 2019 at 6:31am PDT

ਹੁਣ ਟੀਮ ਵਲੋਂ ਕੱਲ ਲਾਈਏ ਜੇ ਯਾਰੀਆਂ' ਫਿਲਮ ਨੂੰ ਵਿਦੇਸ਼ਾਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਲੀਡ ਕਿਰਦਾਰ 'ਚ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਤੇ ਅਮਰਿੰਦਰ ਗਿੱਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਗਾਇਕ ਸੱਜਣ ਅਦੀਬ, ਅੰਬਰਦੀਪ ਸਿੰਘ, ਪ੍ਰਕਾਸ਼ ਗਾਧੂ ਤੇ ਕਮਲਜੀਤ ਨੀਰੂ ਨੇ ਵੀ ਫਿਲਮ 'ਚ ਅਹਿਮ ਭੂਮਿਕਾ ਨਿਭਾਈ ਹੈ।

 
 
 
 
 
 
 
 
 
 
 
 
 
 

Laiye Je Yaarian Advance Booking Open Australia Theatre List🙏

A post shared by Amrinder Gill (@amrindergill) on Jun 4, 2019 at 9:58am PDT

ਫਿਲਮ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਫਿਲਮ ਇਕ ਰੋਮਾਂਟਿਕ ਡਰਾਮਾ ਹੈ। ਪੰਜਾਬ ਦੇ ਦਰਸ਼ਕਾਂ ਵਲੋਂ ਫਿਲਮ ਦੇ ਵਿਸ਼ੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਫਿਲਮ ਨੂੰ ਕਈ ਪੰਜਾਬੀ ਗੀਤਾਂ ਦੀ ਵੀਡੀਓ ਬਣਾ ਚੁੱਕੇ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ। ਸਕ੍ਰੀਪਲੇਅ ਧੀਰਜ ਰਤਨ ਤੇ ਮਨੀਲਾ ਰਤਨ ਦਾ ਲਿਖਿਆ ਹੈ। ਜੇਕਰ ਡਾਇਲਾਗਸ ਦੀ ਗੱਲ ਕਰੀਏ ਤਾਂ ਅੰਬਰਦੀਪ ਸਿੰਘ ਤੇ ਧੀਰਜ ਰਤਨ ਨੇ ਸਾਂਝੇ ਤੌਰ 'ਤੇ ਲਿਖੇ ਹਨ।ਫਿਲਮ ਦੀ ਕਹਾਣੀ ਦੇ ਨਾਲ-ਨਾਲ ਫਿਲਮ ਦਾ ਮਿਊਜ਼ਿਕ ਵੀ ਬਹੁਤ ਸ਼ਾਨਦਾਰ ਹੈ।

 
 
 
 
 
 
 
 
 
 
 
 
 
 

USA Theatre List Releasing this friday In Theatres in India

A post shared by Amrinder Gill (@amrindergill) on Jun 5, 2019 at 9:55am PDT

ਹਰਮਨਜੀਤ, ਬੀਰ ਸਿੰਘ, ਰਾਜ ਰਣਜੋਧ, ਬਲਿੰਗ ਸਿੰਘ, ਮਨਿੰਦਰ ਬੁੱਟਰ, ਰੈਵ ਹੰਜਰਾ ਤੇ ਹੈਪੀ ਪਰਸੋਵਾਲ ਦੇ ਲਿਖੇ ਗੀਤ ਨੂੰ ਸੁਰੀਲੀ ਆਵਾਜ਼ 'ਚ ਗਾਇਆ ਹੈ ਅਮਰਿੰਦਰ ਗਿੱਲ, ਗੈਰੀ ਸੰਧੂ, ਸੱਜਣ ਅਦੀਬ, ਮਨਿੰਦਰ ਬੁੱਟਰ ਤੇ ਰਾਜ ਰਣਜੋਧ ਨੇ। ਇਨ੍ਹਾਂ ਗੀਤਾਂ ਨੂੰ ਮਿਊਜ਼ਿਕ ਡਾ. ਜ਼ਿਊਸ, ਸਨੈਪੀ, ਮਿਕਸ ਸਿੰਘ ਤੇ ਜਤਿੰਦਰ ਸ਼ਾਹ ਨੇ ਦਿੱਤਾ ਹੈ।


Tags: Laiye Je YaarianAmrinder GillKaraj GillHarish VermaRoopi GillRubina BajwaSukh SangheraOverseas ReleasePollywood Update

About The Author

Lakhan

Lakhan is content editor at Punjab Kesari