FacebookTwitterg+Mail

ਰਿਲੀਜ਼ ਹੁੰਦਿਆਂ ਹੀ ਹਰ ਪਾਸੇ ਛਾਇਆ 'ਲਾਈਏ ਜੇ ਯਾਰੀਆਂ' ਦਾ ਟਰੇਲਰ

laiye je yaarian trailer
28 May, 2019 09:08:03 AM

ਜਲੰਧਰ (ਬਿਊਰੋ) — ਹਰ ਵਾਰ ਦੀ ਤਰ੍ਹਾਂ ਅਮਰਿੰਦਰ ਗਿੱਲ ਦੀ 5 ਜੂਨ ਨੂੰ ਭਾਰਤ ਵਿਚ ਰਿਲੀਜ਼ ਹੋਣ ਵਾਲੀ ਫਿਲਮ 'ਲਾਈਏ ਜੇ ਯਾਰੀਆਂ' ਇਸ ਵਾਰ ਵੀ ਦਰਸ਼ਕਾਂ ਵੱਲੋਂ ਬੜੀ ਸ਼ਿੱਦਤ ਨਾਲ ਉਡੀਕੀ ਜਾ ਰਹੀ ਹੈ। ਸੋਮਵਾਰ ਨੂੰ ਰਿਲੀਜ਼ ਹੋਏ ਫਿਲਮ ਦੇ ਟਰੇਲਰ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਰਿਲੀਜ਼ ਹੁੰਦਿਆ ਹੀ ਟਰੇਲਰ ਟਰੈਂਡਿੰਗ 'ਚ ਛਾਇਆ ਹੋਇਆ ਹੈ। 'ਰਿਦਮ ਬੁਆਏਜ਼' ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸ ਦੀ ਭਰੋਸੇਯੋਗਤਾ ਹੈ, ਜਿਸ ਵੱਲੋਂ ਰਿਲੀਜ਼ ਅੱਜ ਤੱਕ ਸਾਰੀਆਂ ਫਿਲਮਾਂ ਨੇ ਹੀ ਕਾਮਯਾਬੀ ਦਾ ਨਵਾਂ ਇਤਿਹਾਸ ਸਿਰਜਿਆ ਹੈ।

ਟਰੇਲਰ ਵਿਚ ਅਮਰਿੰਦਰ ਗਿੱਲ ਦੇ ਡਾਇਲਾਗਸ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗੈਰੀ ਰੰਧਾਵਾ ਜਦੋਂ ਸਕ੍ਰੀਨ 'ਤੇ ਆਉਂਦਾ ਹੈ ਤਾਂ ਮਾਹੌਲ ਹੀ ਬਦਲ ਜਾਂਦਾ ਹੈ। ਹਰੀਸ਼ ਵਰਮਾ ਦਾ ਅੰਦਾਜ਼ ਕਮਾਲ ਦਾ ਹੈ। ਟਰੇਲਰ ਵਿਚ ਅੰਬਰਦੀਪ ਦੇ ਸੰਵਾਦ ਪ੍ਰਭਾਵਤ ਕਰਦੇ ਹਨ। ਪਹਿਲੇ ਕੁੱਝ ਘੰਟਿਆਂ ਵਿਚ ਹੀ ਲੱਖਾਂ ਦਰਸ਼ਕਾਂ ਵੱਲੋਂ ਟਰੇਲਰ ਨੂੰ ਯੂਟਿਊਬ 'ਤੇ ਪਸੰਦ ਕੀਤਾ ਗਿਆ।

Punjabi Bollywood Tadka

ਟਰੇਲਰ ਥੱਲੇ ਆਏ ਕੁਮੈਂਟ ਇਸ ਗੱਲ ਲਈ ਆਸਵੰਦ ਕਰਦੇ ਹਨ ਕਿ ਅਮਰਿੰਦਰ ਗਿੱਲ ਦੀ ਹਰ ਫਿਲਮ ਵਾਂਗ ਦਰਸ਼ਕ 'ਲਾਈਏ ਜੇ ਯਾਰੀਆਂ' ਤੋਂ ਵੀ ਬੇਹੱਦ ਆਸਾਂ ਲਾਈ ਬੈਠੇ ਹਨ। ਸਿਨੇਮਾਘਰਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਮਰਿੰਦਰ ਗਿੱਲ ਦੀ ਹਰ ਫਿਲਮ ਤੋਂ ਆਮ ਨਾਲੋਂ ਵੱਧ ਆਸਾਂ ਹੁੰਦੀਆਂ ਹਨ। ਫਿਲਮ ਦਾ ਟਰੇਲਰ ਦੱਸਦਾ ਹੈ ਕਿ ਫਿਲਮ ਰਵਾਇਤੀ ਵਿਸ਼ਿਆਂ ਨਾਲੋਂ ਵੱਖਰੀ ਹੈ।


Tags: Laiye Je YaarianTrailerHarish VermaRoopi GillRubina Bajwa Amrinder GillPunjabi Movie

About The Author

sunita

sunita is content editor at Punjab Kesari