FacebookTwitterg+Mail

ਕੰਟੀਨੀ ਮੰਡੀਰ ਵਾਲੇ ਰਵਨੀਤ ਸਿੰਘ ਦਾ ਡੈਬਿਊ ਟਰੈਕ 'ਲੱਖ ਲਾਹਣਤਾਂ' ਰਿਲੀਜ਼ (ਵੀਡੀਓ)

lakh laahnta by ravneet singh out now
16 December, 2017 05:58:50 PM

ਜਲੰਧਰ (ਬਿਊਰੋ)— ਕੰਟੀਨੀ ਮੰਡੀਰ ਰਾਹੀਂ ਹੋਸਟ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਵਨੀਤ ਸਿੰਘ ਨੇ ਗਾਇਕੀ ਸਫਰ ਦੀ ਸ਼ੁਰੂਆਤ ਵੀ ਕਰ ਲਈ ਹੈ। ਰਵਨੀਤ ਦਾ ਡੈਬਿਊ ਟਰੈਕ 'ਲੱਖ ਲਾਹਣਤਾਂ' ਅੱਜ ਰਿਲੀਜ਼ ਹੋ ਗਿਆ ਹੈ, ਜਿਸ 'ਚ ਰਵਨੀਤ ਦੀ ਗਇਕੀ ਦਾ ਟੈਲੇਂਟ ਵੀ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਰਵਨੀਤ ਨੇ ਕੰਟੀਨੀ ਮੰਡੀਰ ਪ੍ਰੋਗਰਾਮ ਤੋਂ ਬਾਅਦ 'ਬਾਇਲਾਰਸ' ਫਿਲਮ 'ਚ ਵੀ ਕੰਮ ਕੀਤਾ ਹੈ।

'ਲੱਖ ਲਾਹਣਤਾਂ' ਗੀਤ 'ਚ ਰਵਨੀਤ ਸਿੰਘ ਖੂਬਸੂਰਤ ਮਾਡਲ ਸ਼ਹਿਨਾਜ਼ ਗਿੱਲ ਨਾਲ ਨਜ਼ਰ ਆ ਰਹੇ ਹਨ। ਗੀਤ ਨੂੰ ਮਵਿਨ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਦੇ ਬੋਲ ਸੁੱਖੀ ਡਿਗੋਹ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਗੁਪਜ਼ ਸਹਿਰਾ ਨੇ ਦਿੱਤਾ ਹੈ। ਸੁਖਜੀਤ ਸਿੰਘ ਢਿੱਲੋਂ ਤੇ ਜਗਜੀਤ ਸਿੰਘ ਢਿੱਲੋਂ ਵਲੋਂ ਪ੍ਰੋਡਿਊਸ ਕੀਤੇ ਗਏ ਇਸ ਗੀਤ ਨੂੰ ਜਿਊਕ ਡੌਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ।


Tags: Ravneet Singh Lakh Laahnta Gupz Sehra Juke Dock