FacebookTwitterg+Mail

ਲੱਖਾ ਤੇ ਨਾਜ਼ ਸਫਲ ਟੂਰ ਤੋਂ ਬਾਅਦ ਵਤਨ ਪਰਤੇ

lakha
12 October, 2017 01:41:51 PM

ਜਲੰਧਰ(ਬਿਊਰੋ)— ਲੱਖਾ ਤੇ ਨਾਜ਼ ਆਪਣੇ ਕੈਨੇਡਾ ਦੇ ਸਫਲ ਟੂਰ ਤੋਂ ਬਾਅਦ ਵਤਨ ਪਰਤੇ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੋਹਿਨੂਰ ਫੋਕ ਆਰਟਸ ਕਲੱਬ ਵਲੋਂ ''ਮੇਲਾ ਪੰਜਾਬੀਆਂ ਦਾ' (ਵੈਨਕੂਵਰ), ਲੋਕ ਵਿਰਸਾ ਕਲਚਰਲ ਕਲੱਬ ਐਬਰਸਫੋਰਡ ਵਲੋਂ 'ਮੇਲਾ ਗਦਰੀ ਬਾਬਿਆਂ ਦਾ' ਅਤੇ 'ਮੇਲਾ ਮੁਟਿਆਰਾਂ ਦਾ' ਜੋ ਕਿ ਜ਼ਿੱਦੀ ਸਪੋਰਟਸ ਤੇ ਕਲਚਰਲ ਕਲੱਬ ਵਲੋਂ ਕਰਵਾਇਆ ਗਿਆ, ਵਿਚ ਆਪਣੇ ਦੋਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਕੇ ਭਰਪੂਰ ਵਾਹ-ਵਾਹ ਖੱਟੀ। ਲੱਖਾ- ਨਾਜ਼ ਨੇ ਦੱਸਿਆ ਕਿ ਉਹ ਕੈਨੇਡਾ 'ਚ ਸ਼ਾਹਬਾਜ਼ ਇੰਟਰਟੇਨਰ ਤੇ ਇੰਦਰਜੀਤ ਸਿੰਘ ਔਲਖ, ਮੀਡੀਆ ਵੇਵਜ਼ ਰੇਡੀਓ ਤੇ ਆਸ਼ੀਆਨਾ ਖਾਨ ਦੇ ਸੱਦੇ 'ਤੇ ਗਏ ਸਨ।


Tags: LakhaNaazCanadaPunjabi Singerਲੱਖਾ ਨਾਜ਼ ਕੈਨੇਡਾ