FacebookTwitterg+Mail

ਗਾਇਕ ਲਖਵਿੰਦਰ ਵਡਾਲੀ ਦੇ ਪਿਤਾ ਨੇ ਲੋਹੜੀ 'ਤੇ ਲੁੱਟੀਆਂ ਪਤੰਗਾਂ, ਦੇਖੋ ਵੀਡੀਓ

lakhwinder wadali
14 January, 2019 01:04:47 PM

ਜਲੰਧਰ(ਬਿਊਰੋ)— ਬੀਤੇ ਦਿਨੀਂ ਪੰਜਾਬ ਭਰ 'ਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜੇਕਰ ਦੇਖਿਆ ਜਾਵੇ ਤਾਂ ਇਹ ਤਿਉਹਾਰ ਪੰਜਾਬ ਦੇ ਸੱਭਿਆਚਾਰ 'ਚ ਖਾਸ ਥਾਂ ਰੱਖਦਾ ਹੈ। ਇਹ ਤਿਉਹਾਰ ਨਵੀਂ ਫਸਲ ਦੀ ਆਮਦ ਨੂੰ ਲੈ ਕੇ ਮਨਾਇਆ ਜਾਂਦਾ ਹੈ। ਇਸ ਦਿਨ ਪਤੰਗਾਂ ਵੀ ਕਾਫੀ ਚੜ੍ਹਾਈਆਂ ਜਾਂਦੀਆਂ ਹਨ। ਪੰਜਾਬ 'ਚ ਹਰ ਕੋਈ ਇਸ ਦਿਨ ਪਤੰਗ ਉਡਾਉਂਦਾ ਪਸੰਦ ਕਰਦਾ ਹੈ ਫਿਰ ਚਾਹੇ ਉਹ ਬੱਚਾ ਹੋਵੇ ਜਾਂ ਫਿਰ ਬਜ਼ੁਰਗ। ਲੋਹੜੀ ਵਾਲੇ ਦਿਨ ਪਤੰਗ ਉਡਾਉਣ ਵਾਲੇ ਬਜ਼ੁਰਗਾਂ 'ਚ ਗਾਇਕ ਲਖਵਿੰਦਰ ਵਡਾਲੀ ਦੇ ਪਿਤਾ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਵੀ ਸ਼ਾਮਿਲ ਹੋ ਗਏ ਹਨ। ਜੀ ਹਾਂ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ।

 

 
 
 
 
 
 
 
 
 
 
 
 
 
 

Happy lohri to all. 🙏 #lakhwinderwadali

A post shared by Lakhwinder Wadali (@lakhwinderwadaliofficial) on Jan 12, 2019 at 10:21pm PST

ਇਸ ਵੀਡੀਓ 'ਚ ਸੂਫੀ ਗਾਇਕ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਪਤੰਗ ਦੀ ਡੋਰ ਵਲੇਟ ਦੇ ਹੋਏ ਦਿਖਾਈ ਦੇ ਰਹੇ ਹਨ। ਇਹ ਦੇਖ ਕੇ ਲਖਵਿੰਦਰ ਹੱਸਣ ਲੱਗ ਜਾਂਦੇ ਹਨ। ਉਹ ਆਪਣੇ ਪਿਤਾ ਨੂੰ ਪੁੱਛਦੇ ਹਨ ਕਿ ਉਹ ਪਤੰਗ ਕਿੱਥੋਂ ਲੁੱਟ ਕੇ ਲਿਆਏ ਹਨ। ਇਸ ਨੂੰ ਦੇਖ ਕੇ ਲਖਵਿੰਦਰ ਕਾਫੀ ਹੱਸਦੇ ਹਨ। ਲਖਵਿੰਦਰ ਵਡਾਲੀ ਵੱਲੋਂ ਸੇਅਰ ਕੀਤੀ ਇਹ ਵੀਡੀਓ ਜਿੱਥੇ ਲੋਹੜੀ ਦੇ ਮੌਕੇ ਤੇ ਪਤੰਗ ਉਡਾਉਣ ਦੇ ਮਹੱਤਵ ਨੂੰ ਦਰਸਾਉਂਦੀ ਹੈ ਉੱਥੇ ਇਹ ਵੀਡੀਓ ਪਿਓ-ਪੁੱਤਰ ਦੇ ਰਿਸ਼ਤੇ ਦੇ ਡੂੰਘੇ ਪਿਆਰ ਨੂੰ ਵੀ ਬਿਆਨ ਕਰਦੀ ਹੈ।

 


Tags: Lakhwinder WadaliPuran Chand WadaliLohriInstagramVideo

About The Author

manju bala

manju bala is content editor at Punjab Kesari