ਜਲੰਧਰ—ਵਿਸ਼ਵ ਭਰ 'ਚ ਪ੍ਰਸਿੱਧ ਪੰਜਾਬੀ ਸੂਫੀ ਗਾਇਕ ਲਖਵਿੰਦਰ ਵਡਾਲੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਇਸ ਬਾਰੇ ਲਖਵਿੰਦਰ ਵਡਾਲੀ ਦੇ ਮੈਨੇਜਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਡਾਲੀ ਆਪਣੇ ਰੂਟੀਨ ਚੈਕਅੱਪ ਲਈ ਅੱਜ ਹਸਪਤਾਲ 'ਚ ਗਏ ਸਨ।
ਜਿਥੇ ਉਨ੍ਹਾਂ ਦੀਆਂ ਕਿਸੇ ਵਿਅਕਤੀ ਵਲੋਂ ਤਸਵੀਰਾਂ ਖਿੱਚ ਲਈਆਂ ਗਈਆਂ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਜਿਸ ਕਾਰਨ ਵਡਾਲੀ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੋਣ ਲੱਗੀ ਅਤੇ ਉਨ੍ਹਾਂ ਨੇ ਲਖਵਿੰਦਰ ਵਡਾਲੀ ਦੀ ਸਿਹਤ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਦੁਆ ਕਰਦੇ ਹੋਏ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ।