ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਹਾਲ ਹੀ 'ਚ 'ਲੈਕਮੇ ਫੈਸਨ ਵੀਕ ਸਮਰ/ਰਿਜ਼ੋਰਟ 2018' ਦੇ ਫਿਨਾਲੇ 'ਚ ਡਿਜ਼ਾਈਨਰ ਅਨਾਮਿਕਾ ਖੰਨਾ ਲਈ ਸ਼ੋਅ ਸਟਾਪਰ ਦੇ ਰੂਪ 'ਚ ਜਲਵੇ ਬਿਖੇਰੇ।
ਕਰੀਨਾ ਦੇ ਬਲੈਕ ਡਰੈੱਸ ਨਾਲ ਸਿਲਵਰ ਜਿਊਲਰੀ ਪਾਈ ਸੀ। ਇਸ ਦੌਰਾਨ ਕਰੀਨਾ ਬਲੈਕ ਲੁੱਕ 'ਚ ਕਾਫੀ ਖੂਬਸੂਰਤ ਦਿਖ ਰਹੀ ਸੀ।
ਕਰੀਨਾ ਇਸ ਤੋਂ ਪਹਿਲਾਂ ਵੀ 'ਲੈਕਮੇ ਫੈਸ਼ਨ ਵੀਕ' ਦੇ ਫਿਨਾਲੇ 'ਚ ਸ਼ਾਨਦਾਰ ਪੇਸ਼ਕਾਰੀ ਦੇ ਚੁੱਕੀ ਹੈ।
ਉਸ ਸਮੇਂ ਵੀ ਕਰੀਨਾ ਨੇ ਸਿਲਵਰ ਗਾਉਨ ਪਾਇਆ ਸੀ, ਜੋ ਫੈਸ਼ਨ ਜਗਤ 'ਚ ਹਮੇਸ਼ਾ ਯਾਦਗਾਰ ਰਹੇਗਾ।
ਲੈਕਮੇ ਫੈਸ਼ਨ ਵੀਕ 'ਚ ਕਰੀਨਾ ਤੋਂ ਇਲਾਵਾ ਕਰਿਸ਼ਮਾ ਵੀ ਨਜ਼ਰ ਆਈ। ਉਨ੍ਹਾਂ ਨੇ ਇਸ ਦੌਰਾਨ ਸਫੈਦ ਰੰਗ ਦਾ ਗਾਊਨ ਪਾਇਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਤੈਮੂਰ ਦੀ ਡਿਲੀਵਰੀ ਤੋਂ ਪਹਿਲਾਂ ਕਰੀਨਾ ਦਾ ਪ੍ਰੈਗਨੈਂਸੀ ਲੁੱਕ ਕਾਫੀ ਚਰਚਾ 'ਚ ਰਿਹਾ ਸੀ।
ਪਿਛਲੇ ਦਿਨੀਂ ਕਰੀਨਾ, ਅੰਮ੍ਰਿਤਾ ਅਰੋੜਾ ਦੀ ਜਨਮਦਿਨ ਪਾਰਟੀ 'ਚ ਦਿਖਾਈ ਦਿੱਤੀ ਸੀ। ਇਸ ਪਾਰਟੀ 'ਚ ਕਰੀਨਾ, ਮਲਾਇਕਾ ਸਮੇਤ ਸੈਫ ਅਲੀ ਖਾਨ ਵੀ ਦਿਖੇ ਸਨ।