FacebookTwitterg+Mail

LFW 2018 : ਰੈਂਪ ਵਾਕ ਦੌਰਾਨ ਪ੍ਰਾਚੀ ਦੇਸਾਈ ਦੀਆਂ ਕਾਤਿਲਾਨਾ ਅਦਾਵਾਂ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

lakme fashion week 2018
28 August, 2018 01:28:16 PM

ਮੁੰਬਈ (ਬਿਊਰੋ)— ਬੀਤੇ ਦਿਨ ਲੈਕਮੇ ਫੈਸ਼ਨ ਵੀਕ 'ਚ ਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਨੇ ਰੈਂਪ ਵਾਕ ਕੀਤਾ। ਇਸ ਦੌਰਾਨ ਉਹ ਕਾਫੀ ਖੂਬਸੂਰਤ ਦਿਖਾਈ ਦਿੱਤੀ। ਰੈਂਪ ਵਾਕ ਦੌਰਾਨ ਪ੍ਰਾਚੀ ਦੇਸਾਈ ਦੇ ਇੰਨੀ ਆਕਰਸ਼ਿਤ ਨਜ਼ਰ ਆਈ ਕਿ ਸਭ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿੱਕ ਗਈਆਂ।

Punjabi Bollywood Tadka

ਇਸ ਦੌਰਾਨ ਪ੍ਰਾਚੀ ਕਾਤਿਲਾਨਾ ਅਦਾਵਾਂ ਦਿਖਾਉਂਦੀ ਨਜ਼ਰ ਆਈ। ਦੱਸ ਦੇਈਏ ਕਿ ਪ੍ਰਾਚੀ ਨੇ ਸਾਲ 2008 'ਚ ਆਈ ਫਿਲਮ 'ਰਾਕ ਆਨ' ਨਾਲ ਵੱਡੇ ਪਰਦੇ 'ਤੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਹੁਣ ਤੱਕ ਉਹ ਕਈ ਫਿਲਮਾਂ 'ਚ ਆਪਣੀ ਬਿਹਤਰੀਨ ਐਕਟਿੰਗ ਦਾ ਜਲਵਾ ਦਿਖਾ ਚੁੱਕੀ ਹੈ। ਆਪਣੀ ਕਿਊਟਨੈੱਸ ਲਈ ਮਸ਼ਹੂਰ ਪ੍ਰਾਚੀ ਦੇਸਾਈ ਰੈੱਡ ਡਰੈੱਸ 'ਚ ਰੈਂਪ ਵਾਕ ਦੌਰਾਨ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜ਼ਿਕਰਯੋਗ ਹੈ ਕਿ ਅਦਾਕਾਰਾ ਪ੍ਰਾਚੀ ਦੇਸਾਈ ਟੀ. ਵੀ. ਦੀ ਦੁਨੀਆ 'ਚ ਲੰਬਾ ਸਮਾਂ ਬਿਤਾ ਚੁੱਕੀ ਹੈ।

Punjabi Bollywood Tadka

ਲੈਕਮੇ ਫੈਸ਼ਨ ਵੀਕ ਦੇ 38ਵੇਂ ਐਡੀਸ਼ਨ ਦਾ ਆਯੋਜਨ ਮੁੰਬਈ 'ਚ ਕੀਤਾ ਜਾ ਰਿਹਾ ਹੈ। ਇਸ ਆਯੋਜਨ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਪਹਿਲਾਂ ਹੀ ਰੈਂਪ ਵਾਕ ਕਰ ਚੁੱਕੀ ਹੈ। ਇਨ੍ਹਾਂ 'ਚ ਕਰਿਸ਼ਮਾ ਕਪੂਰ, ਜਾਨਹਵੀ ਕਪੂਰ, ਨੇਹਾ ਧੂਪੀਆ ਅਤੇ ਬਿਪਾਸ਼ਾ ਬਾਸੂ ਸ਼ਾਮਲ ਹੈ। 

Punjabi Bollywood Tadka

ਦੱਸ ਦੇਈਏ ਕਿ ਆਖਰੀ ਵਾਰ ਅਦਾਕਾਰਾ ਪ੍ਰਾਚੀ ਦੇਸਾਈ ਨੂੰ ਸਾਲ 2016 'ਚ ਆਈ ਬਾਲੀਵੁੱਡ ਫਿਲਮ 'ਅਜ਼ਹਰ' 'ਚ ਦੇਖਿਆ ਗਿਆ ਸੀ। ਸਾਲ 2011 'ਚ 'ਵਨਸ ਅਪਾਨ ਅ ਟਾਈਮ ਇਨ ਮੁੰਬਈ' ਲਈ ਉਨ੍ਹਾਂ ਨੂੰ 'ਅੰਤਰਰਾਸ਼ਟਰੀ ਇੰਡੀਅਨ ਫਿਲਮ ਅਕੈਡਮੀ ਐਵਾਰਡ' ਵੀ ਮਿਲਿਆ।

Punjabi Bollywood Tadka

ਪ੍ਰਾਚੀ ਦੇਸਾਈ ਦਾ ਜਨਮ ਗੁਜਰਾਤ ਦੇ ਸੂਰਤ 'ਚ ਹੋਇਆ ਸੀ। ਉਨ੍ਹਾਂ ਨੇ ਸ਼ੁਰੂ ਦੇ ਦਿਨਾਂ 'ਚ ਸਾਊਥ ਦੇ ਸਿਨੇਮਾ 'ਚ ਵੀ ਕੰਮ ਕੀਤਾ ਹੈ।

Punjabi Bollywood Tadka


Tags: Prachi DesaiRamp Walk Lakme Fashion Week 2018

Edited By

Chanda Verma

Chanda Verma is News Editor at Jagbani.