FacebookTwitterg+Mail

'ਲੈਕਮੇ ਫੈਸ਼ਨ ਵੀਕ' ਦੌਰਾਨ ਹੋਈ ਤੱਬੂ... ਤੱਬੂ...

lakme fashion week 2019
31 January, 2019 02:41:12 PM

ਮੁੰਬਈ (ਬਿਊਰੋ)— ਫੈਸ਼ਨ ਦੀ ਲੇਟੈਸਟ ਅਪਡੇਟ ਲਈ ਫੈਸ਼ਨ ਮੁਰੀਦਾਂ ਨੂੰ 'ਲੈਕਮੇ ਫੈਸ਼ਨ ਵੀਕ' ਦਾ ਇੰਤਜ਼ਾਰ ਬੇਸਬਰੀ ਨਾਲ ਰਹਿੰਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ ਇਸ ਸਾਲ ਦੇ 'ਲੈਕਮੇ ਫੈਸ਼ਨ ਵੀਕ ਸਮਰ ਰਿਜਾਰਟ 2019' ਦਾ ਆਗਾਜ਼ ਹੋ ਚੁੱਕਿਆ ਹੈ।
Punjabi Bollywood Tadka
ਮੁੰਬਈ ਦੇ ਰਾਇਲ ਉਪੇਰਾ ਹਾਊਸ 'ਚ ਡਿਜ਼ਾਈਨਰ ਗੌਰਵ ਗੁਪਤਾ ਦੀ ਕਲੈਕਸ਼ਨ 'ਦਿ ਫੋਲਡਿੰਗ' ਨਾਲ ਫੈਸ਼ਨ ਸ਼ੋਅ ਸ਼ੁਰੂ ਹੋਇਆ ਹੈ, ਜਿਸ 'ਚ ਹੈਂਡਵੂਵਨ ਫੈਬਰਿਕ, ਲਖਨਵੀ, ਚਿਕਨਕਾਰੀ ਵਰਕ, ਬਨਾਰਸੀ ਬਰੋਕੇਡ ਤੇ ਡਰਾਮੈਟਿਕ ਗਾਊਨ ਆਦਿ ਦੇਖਣ ਨੂੰ ਮਿਲੇ।
Punjabi Bollywood Tadka
ਕਰਨ ਜੌਹਰ ਅਤੇ ਤੱਬੂ ਨੂੰ ਗੌਰਵ ਗੁਪਤਾ ਲਈ ਇਕੱਠੇ ਰੈਂਪ ਵਾਕ ਕਰਦੇ ਦੇਖਿਆ ਗਿਆ। ਇਸ ਦੌਰਾਨ ਤੱਬੂ ਦੀ ਲੁੱਕ ਨੇ ਹਰ ਇਕ ਨੂੰ ਆਪਣਾ ਦੀਵਾਨਾ ਬਣਾ ਲਿਆ। ਤੱਬੂ ਨੇ ਸ਼ਿਮਰੀ ਗ੍ਰੇਅ ਕਲਰ ਦਾ ਫਲੋਕ ਲੈਂਥ ਗਾਊਨ ਪਾਇਆ ਹੋਇਆ ਸੀ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਸੀ।
Punjabi Bollywood Tadka
ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕਰਨ ਜੌਹਰ ਦੀ ਤਾਂ ਉਹ ਵੀ ਕਾਫੀ ਹੈਂਡਸਮ ਨਜ਼ਰ ਆਏ। ਕਰਨ ਜੌਹਰ ਜਿਥੇ ਸਿਲਵਰ ਸਕ੍ਰੀਨ ਵਰਕ ਵਾਲੀ ਰੈੱਡ ਜੈਕਟ ਨਾਲ ਬਲੈਕ ਪੈਂਟ 'ਚ ਨਜ਼ਰ ਆਏ। ਰੈਂਪ ਵਾਕ ਕਰਦੇ ਹੋਏ ਕਰਨ ਭਾਵੁਕ ਵੀ ਹੋ ਗਏ।
Punjabi Bollywood Tadka
ਕਰਨ ਨੇ ਦੱਸਿਆ,''ਇਹ ਮੇਰੇ ਲਈ ਬਹੁਤ ਹੀ ਭਾਵੁਕ ਸਮਾਂ ਹੈ। ਇਸ ਜਗ੍ਹਾ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਰਾਇਲ ਉਪੇਰਾ ਹਾਊਸ ਇਕ ਅਜਿਹੀ ਜਗ੍ਹਾ ਹੈ, ਜਿੱਥੇ ਬਚਪਨ 'ਚ ਵੀ ਮੈਂ ਕਈ ਵਾਰ ਆਇਆ ਹਾਂ, ਇੱਥੇ ਕਈ ਫਿਲਮਾਂ ਦੇਖੀਆਂ ਅਤੇ ਹੁਣ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ।''
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Lakme Fashion Week Summer Resort 2019 First Day Gaurag GuptaTabuKaran Johar

About The Author

manju bala

manju bala is content editor at Punjab Kesari