ਮੁੰਬਈ(ਬਿਊਰੋ)— 'ਲੈਕਮੇ ਫੈਸ਼ਨ ਵੀਕ' ਦਾ ਚੌਥਾ ਦਿਨ ਵੀ ਬੀ-ਟਾਊਨ ਸਿਤਾਰਿਆਂ ਦੇ ਨਾਂ ਰਿਹਾ। ਬਾਲੀਵੁੱਡ ਦੀਆਂ ਖੂਬਸੂਰਤ ਹਸੀਨਾਵਾਂ ਡਿਜ਼ਾਈਨਰ ਆਉਟਫਿਟਸ ਪਾਈ ਹੁਸਨ ਦੇ ਜਲਵੇ ਬਿਖੇਰਦੀਆਂ ਨਜ਼ਰ ਆਈਆਂ। ਬਹੁਤ ਸਾਰੇ ਸੈਲੇਬਸ ਵੀ ਸ਼ੋਅ ਅਟੈਂਡ ਕਰਨ ਪੁੱਜੇ। ਸ਼ਨੀਵਾਰ ਨੂੰ ਫੈਸ਼ਨ ਇੰਡਸਟਰੀ ਦੇ ਕਈ ਫੇਮਸ ਡਿਜ਼ਾਈਨਰਸ ਨੇ ਆਪਣੀ ਸਮਰ ਕੁਲੈਕਸ਼ਨ ਸ਼ੋਅਕੇਸ ਕੀਤੀ। ਇਸ ਦੇ ਨਾਲ ਹੀ ਜਾਨਹਵੀ ਅਤੇ ਉਸ ਦੇ ਚਾਚਾ ਅਨਿਲ ਕਪੂਰ ਨੇ ਸ਼ਾਨਦਾਰ ਰੈਂਪਵਾਕ ਕੀਤਾ। ਜਾਨਹਵੀ ਕਪੂਰ ਨੇ ਚਾਚੇ ਅਨਿਲ ਕਪੂਰ ਨਾਲ ਡਿਜ਼ਾਈਨਰ Raghavendra Rathore ਦੀ ਕੁਲੈਕਸ਼ਨ ਲਈ ਰੈਂਪਵਾਕ ਕੀਤਾ। ਬਲੈਕ ਰੱਫਲ ਸਕਰਟ ਨਾਲ ਡੀਪ ਨੈੱਕ ਕੁੜਤੀ ਤੇ ਲਾਂਗ ਜੈਕਟ 'ਚ ਜਾਨਹਵੀ ਸਟੱਨਿੰਗ ਲੱਗ ਰਹੀ ਸੀ। ਉੱਥੇ ਹੀ ਅਨਿਲ ਕਪੂਰ ਬਲੈਕ ਕੁੜਤੇ-ਪਜ਼ਾਮੇ 'ਚ ਨਜ਼ਰ ਆਏ। ਇਨ੍ਹਾਂ ਸਿਤਾਰਿਆ ਵਿਚਕਾਰ ਰਣਵੀਰ ਸਿੰਘ ਵੀ ਸ਼ਾਨਦਾਰ ਲੁੱਕ ਲੈ ਕੇ ਸਾਹਮਣੇ ਆਏ। ਰਣਵੀਰ ਸਿੰਘ ਦੇ ਮਸਤੀ ਭਰੇ ਅੰਦਾਜ਼ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਦੱਸ ਦੇਈਏ ਕਿ 5 ਦਿਨ ਤੱਕ ਚੱਲਣ ਵਾਲਾ 'ਲੈਕਮੇ ਫੈਸ਼ਨ ਵੀਕ' ਇਸ ਵਾਰ 30 ਜਨਵਰੀ ਤੋਂ 3 ਫਰਵਰੀ ਤੱਕ ਚਲਿਆ।